ਅਸਾਂ, ਸਿੱਖਾਂ ਪਾਸ, ਗੁਰੂ ਗ੍ਰੰਥ ਉਹ ਪੁਸਤਕ ਹੈ, ਜਿਸ ਦੇ ਟਾਕਰੇ ਦੀ ਕੋਈ ਪੁਸਤਕ ਪ੍ਰਾਚੀਨ ਵੇਦਾਂ ਤੋਂ ਲੈ ਕੇ ਅਜ ਦੀਆਂ ਕਿਰਤਾਂ ਤਕ ਨਹੀਂ, ਕਿਉਂਕਿ ਭਾਰਤ ਵਿਚ ਗੁਰੂ ਨਾਨਕ ਵਰਗੇ ਬ੍ਰਹਿਮੰਡੀ ਮਨ ਅਤੇ ਗੁਣਾਂ ਵਾਲਾ ਕੋਈ ਵੀ ਨਹੀਂ ਹੋਇਆ। ਉਹ ਸਦਾਚਾਰੀ ਕੁਦਰਤ ਦਾ ਮੁਜੱਸਮਾ ਹੈ। ਉਹ ਕੋਈ ਭਾਸ਼ਣ ਜਾਂ ਗੀਤ ਨਹੀਂ ਸਗੋਂ ਸਦਾਚਾਰਕ ਬ੍ਰਹਿਮੰਡ ਹੈ। ਉਹ ਪੂਰਨ ਆਤਮਾ ਹੈ। ਉਸ ਦੇ ਲੋਕਾਂ ਅਤੇ ਵਸਤਾਂ, ਜੋ ਇਕ ਦੂਜੇ ਨੂੰ ਆਰਪਾਰ ਕਰਦੀਆਂ ਹਨ ਅਤੇ ਅਣਗਿਣਤ ਛੋਟੇ ਛੋਟੇ ਨੁਕਤਿਆਂ ਤੇ ਇਕ ਦੂਜੇ ਵੱਲ ਆਉਂਦੀਆਂ ਅਤੇ ਇਕ ਦੂਜੇ ਨੂੰ ਕਟਦੀਆਂ ਵਿਚਾਰਧਾਰਾਵਾਂ, ਸੰਬੰਧੀ ਵਿਚਾਰਾਂ ਵਿਚ ਮਹਾਨ ਵਿਰੋਧ ਹੈ, ਜੋ ਹੁਣੇ ਕਰਮ ਦੀ ਫ਼ਿਲਾਸਫ਼ੀ ਨੂੰ ਮੰਨਦੀਆਂ ਹਨ ਅਤੇ ਦੂਜੇ ਪਲ ਬਰਫ਼ ਦੇ ਭੁਰ-ਭੂਰੇ ਗੋਲੇ ਵਾਂਗ ਤੋੜ ਸੁਟਦੀਆਂ ਹਨ। ਹੁਣ ਇਸ ਨੂੰ ਸੱਚ ਮੰਨਣਾ ਤੇ ਫਿਰ ਕਹਿਣਾ ਇਹ ਸੱਚ ਨਹੀਂ, ਇਸ ਤਰ੍ਹਾਂ ਕਰਦਿਆਂ ਲਮਿਹਾਂ ਤੋਂ ਦਿਨ, ਦਿਨਾਂ ਤੋਂ ਸਾਲ, ਸਾਲਾਂ ਤੋਂ ਜੁਗ ਬੀਤ ਜਾਂਦੇ ਹਨ, ਪਰ ਇਕ ਰੰਗੀਨ ਕਰਤਾਰੀ ਅਵਸਥਾ, ਭਾਵੇਂ ਦੂਜੇ ਪਲ ਬਦਲ ਜਾਂਦੀ ਹੈ, ਉਹ ਹੋਰ ਵੀ ਤਾਜ਼ਾ ਤੇ ਨਵੇਂ, ਗੁਰੂ ਗ੍ਰੰਥ ਦੇ ਵਿਚਾਰਾਂ ਅਤੇ ਸ਼ਬਦਾਂ ਨੂੰ ਇਕ ਵਿਸ਼ਵ-ਵਿਆਪੀ ਰੰਗਣ ਦੇ ਦਿੰਦੀ ਹੈ, ਜੋ ਵਿਸ਼ਲੇਸ਼ਣ ਸਬੰਧੀ ਜਾਂ ਵਿਸ਼ਲੇਸ਼ਣ ਕਰਕੇ ਉਸ ਨੂੰ ਸਮਝਣ ਦੇ ਜਤਨਾਂ ਨੂੰ ਨਿਸਫਲ ਬਣਾ ਦਿੰਦੀ ਹੈ। ਸ਼ਬਦਾਂ ਤੋਂ ਉਨ੍ਹਾਂ ਦੇ ਅਰਥਾਂ ਤੋਂ ਪਰ੍ਹੇ, ਇਸ ਦੀ ਸਾਰੀ ਰੂਪ-ਰੇਖਾ ਚਲਦੀ ਹੈ ਅਤੇ ਅਣਹਦ ਸ਼ਬਦ ਰਾਹੀਂ ਰੂਹ ਨੂੰ ਕੀਲ ਲੈਂਦੀ ਹੈ ਅਤੇ ਅੰਦਰਲੇ ਨੂੰ ਵੱਸ ਵਿਚ ਕਰਕੇ, ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ।
ਹੁਣ ਤਕ ਤਾਂ ਮੈਂ ਅੱਜ ਕਲ੍ਹ ਦੇ ਨਿਕੱਮਿਆਂ ਦੇ ਬੌਧਿਕ ਅਤੇ ਕੇਵਲ ਵਿਸ਼ਲੇਸ਼ਣਾਤਮਿਕ ਸੰਸਿਆਂ ਦਾ ਸ਼ਿਕਾਰ ਰਿਹਾ ਹਾਂ, ਜੋ ਵਿਹਲੇ ਬਹਿਕੇ