ਊਠਤ ਸੁਖੀਆ ਬੈਠਤ ਸੁਖੀਆ॥
ਭਉ ਨਹੀ ਲਾਗੈ ਜਾਂ ਐਸੇ ਬੁਝੀਆ॥੧॥
ਰਾਖਾ ਏਕੁ ਹਮਾਰਾ ਸੁਆਮੀ॥
ਸਗਲ ਘਟਾ ਕਾ ਅੰਤਰਜਾਮੀ॥੧॥ ਰਹਾਉ॥
ਸੋਇ ਅਚਿੰਤਾ ਜਾਗਿ ਅਚਿੰਤਾ॥
ਜਹਾ ਕਹਾਂ ਪ੍ਰਭੁ ਤੂੰ ਵਰਤੰਤਾ॥੨॥
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ॥
ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ॥੩॥੨॥
(ਭੈਰਉ ਮ: ੫)
ਹੁਣ ਮਾਝੇ ਦੀ ਸੰਗਤ ਪੇਸ਼ ਹੋਈ ਤੇ ਦੀਪ ਕੌਰ ਵਾਲੀ ਸਾਖੀ ਸੰਗਤ ਨੇ ਸੁਣਾਈ।
ਉਸ ਦਿਨ ਸਾਰੀ ਸੰਗਤ ਵਿਚੋਂ, ਜੋ ਜੋ ਅਜੇ ਅੰਮ੍ਰਿਤਧਾਰੀ ਨਹੀਂ ਸੇ, ਸਭ ਨੇ ਅੰਮ੍ਰਿਤ ਛਕਿਆ। ਆਨੰਦਪੁਰ ਤਾਂ ਅੰਮ੍ਰਿਤ ਪ੍ਰਚਾਰ ਸੀ ਹੀ, ਪਰ ਨਾਮ ਬਾਣੀ ਦੇ ਪ੍ਰੇਮੀ ਸਿੰਘਾਂ ਦੇ ਜਥੇ ਥਾਂ ਥਾਂ ਫਿਰ ਕੇ ਬੀ ਅੰਮ੍ਰਿਤ ਪ੍ਰਚਾਰ ਕਰਦੇ ਫਿਰਦੇ ਸੇ। ਉਂਝ ਬੀ ਸਿੰਘ ਸ਼ਸਤ੍ਰਧਾਰੀ ਹੋ ਕੇ ਵਿਚਰਦੇ ਸੇ। ਚੌਂਦੇ ਪਿੰਡ ਪਾਸ ਐਸੇ ਸਿੰਘਾਂ ਦੇ ਇਕ ਜਥੇ ਨੇ ਡੇਰਾ ਜਾ ਪਾਇਆ। ਸਿੰਘਾਂ
ਹਰ ਸਿੱਖ ਸਿਪਾਹੀ ਹੈ, ਕਿਉਂਕਿ ਸਤਿਗੁਰ ਨੇ ਸਿੱਖ ਨੂੰ ਸ਼ਸਤ੍ਰਧਾਰੀ ਬਣਾ ਦਿੱਤਾ ਹੈ, ਹਰ ਸਿੱਖ ਦੁਨੀਆਂਦਾਰ ਹੈ, ਕਿਉਂਕਿ ਸਭ ਦਯਾਨਤਦਾਰੀ ਦੇ ਕਿੱਤੇ ਗੁਰਾਂ ਵਿਹਤ ਕਰ ਦਿੱਤੇ ਹਨ। ਹਰ ਸਿੱਖ ਸੰਤ ਹੈ, ਕਿਉਂਕਿ ਨਾਮ ਇਹ ਜਪਦਾ ਤੇ ਬਾਣੀ ਦਾ ਕੀਰਤਨ ਕਰਦਾ ਹੈ ਤੇ ਬਾਣੀ ਦੀ
ਵਿਦ੍ਯਾ ਦਰਬਾਰ ਬੀ ਗੁਰੂ ਜੀ ਨੇ ਸਾਜਿਆ ਸੀ ਆਪਣੇ ਸਿੱਖਾਂ ਵਿਚ ਵਿਦ੍ਯਾ ਦਾ ਪ੍ਰਕਾਸ਼ ਬੀ ਦੇ ਰਹੇ ਸੇ। ਬੜੇ ਬੜੇ ਗੁਣੀ ਇਸ ਕੰਮ ਪਰ ਲਾਏ ਹੋਏ ਸੇ। ਸ਼ਸਤ੍ਰ ਵਿਯਾ ਦੇ ਨਾਲ ਸ਼ਾਸਤ੍ਰ ਵਿਯਾ ਤੇ ਦੁਹਾਂ ਦੇ ਸਿਰ ਤੇ ਸ਼ਾਂਤਿ ਰਸੀ ਵਿਦ੍ਯਾ ਦਾ ਪ੍ਰਚਾਰ ਸੀ। ਸ਼ਾਂਤਿ ਰਸੀਆਂ ਦੀ ਰੱਖ੍ਯਾ ਬੀਰ ਰਸੀਏ ਕਰਨ, ਬੀਰ ਰਸੀਆਂ ਨੂੰ ਵਿਸ਼ਾ ਚਾਨਣਾ ਦੇਵੇ ਤੇ ਸ਼ਾਂਤਿ ਰਸੀਏ ਪੰਥ ਨੂੰ ਧਰਮ ਤੇ ਪਰਮਾਰਥ ਤੋਂ ਗਿਰਨ ਨਾ ਦੇਣ। ਤਾਂ ਜੋ ਬੀਰ ਰਸ ਹਠਾਗ੍ਰਹਿ ਦਾ ਨਿਰਦਯਤਾ ਨਾਲ ਨਿਰਾ ਜੁੱਧ ਮਾਤ੍ਰ ਨਾ ਰਹਿ ਜਾਵੇ, ਸਗੋਂ 'ਉਤਸ਼ਾਹ' ਦਾ ਵਿਕਾਸ ਕਰਨ ਵਾਲਾ ਹੋਵੇ। ਬੀਰ ਰਸ ਦਾ ਮੂਲ 'ਉਤਸ਼ਾਹ' ਹੈ। 'ਦਾਨ' ਬੀ ਬੀਰ ਰਸੀ ਸ਼ੈ ਹੈ। ਦਇਆ ਤੋਂ ਦਾਨ ਦੇਣ
ਇਨ੍ਹਾਂ ਸ਼ਸਤ੍ਰਧਾਰੀ ਨਾਮ ਬਾਣੀ ਦੇ ਪ੍ਰੇਮੀਆਂ ਦੀ ਜਥੇਬੰਦੀ ਹੋ ਰਹੀ ਸੀ। ਖਾਲਸਾ ਜਥੇਬੰਦੀ 'ਅੰਗ ਅੰਗੀ ਭਾਵ {ਸਰੀਰ ਦੇ ਅੰਗ ਜੀਕੂ ਵੱਖ ਵੱਖ ਪਰ ਆਪ ਵਿਚ ਇਕ ਮਿਕ ਹੋ ਕੇ ਕਾਰਜ ਕਰ ਰਹੇ ਹਨ, ਐਸੀ ਜਥੇਬੰਦੀ} ਵਾਲਾ ਇਕ ਪਰਿਵਾਰ ਤ੍ਯਾਰ ਹੋ ਗਿਆ ਸੀ। ਜਿਥੇ ਸੈਨਾਂ ਓਥੇ ਸੈ ਲੋੜਾਂ, ਖਾਸ ਕਰਕੇ ਅੰਨ, ਦਾਣੇ, ਪੱਠੇ ਦੀ ਲੋੜ। ਜਦੋਂ ਖਾਲਸਾ ਬਨਾਂ ਤੋਂ ਕਿ ਗਿਰਾਵਾਂ ਤੌਂ ਇਹ ਚੀਜ਼ਾਂ ਮੰਗਦਾ ਤੇ ਪੈਸੇ ਦੇ ਕੇ ਮਿਲ ਜਾਂਦੀਆਂ ਤਾਂ ਵਾਹਵਾ, ਜੇ ਚੀਜ਼ਾਂ ਪਹਾੜੀਆਂ ਪਾਸ ਲੋੜ ਤੋਂ ਵਧੀਕ ਤੇ ਵਿਕਰੀ ਵਾਸਤੇ ਹੁੰਦਿਆਂ ਬੀ ਨਾ ਮਿਲਦੀਆਂ ਤਾਂ ਮੁਸ਼ਕਲ ਪੈਂਦੀ। ਇਸ ਮੁਸ਼ਕਲ ਵੇਲੇ ਕਈ ਵੇਰ ਨੀਵੀਂ ਉੱਚੀ ਗਲ ਬਾਤ ਹੋ ਜਾਂਦੀ, ਜੋ ਲੋਕਾਂ ਨੂੰ ਰਾਜਿਆਂ ਪਾਸ ਪੁਕਾਰੂ ਜਾ ਕਰਦੀ। ਜਦੋਂ ਰਾਜਿਆਂ ਵੱਲੋਂ ਪੁੱਛ ਹੁੰਦੀ ਤਾਂ ਇਧਰੋਂ ਉੱਤਰ ਜਾਂਦਾ ਕਿ ਤੁਸੀਂ ਚੀਜ਼ਾਂ ਦੇ ਨਿਰਖ ਬੰਨ੍ਹ ਦਿਓ, ਸਾਥੋਂ ਲੋਕੀਂ ਮੁੱਲ ਲੈ ਲਿਆ ਕਰਨ ਤੇ ਦੇ ਦਿਆ ਕਰਨ। ਇਹ ਗਲ ਕਦੇ ਟੁਰਦੀ ਕਦੇ ਨਾ! ਅਸਲ ਗਲ ਤਾਂ ਇਹ ਸੀ ਕਿ ਔਰੰਗਜ਼ੇਬ ਤੇ ਉਸਦੀ ਸਰਕਾਰ ਵੈਰੀ ਸੀ ਜਿਸ ਕਰਕੇ ਰਾਜੇ ਬੀ ਕੈਰੀ ਅੱਖ ਰਖਦੇ। ਸਿੱਖੀ ਉਹਨਾਂ ਨੂੰ ਬਹੁਤ ਰੜਕਦੀ ਸੀ। ਜਾਪਦਾ ਹੈ ਕਿ ਉਸਦੇ ਇਸ਼ਾਰੇ ਤੇ ਕਦੇ ਰਾਜਿਆਂ ਦੇ ਆਪਣੇ ਭਰਮ ਭੈ ਤੇ ਲਾਲਚ ਵੈਰ ਕਰਵਾਉਂਦੇ ਸੇ। ਇਸ ਕਰਕੇ ਬਹਾਨੇ ਬਹਾਨੇ ਗੁਰੂ ਜੀ ਅੱਗੇ ਮੁਸ਼ਕਲਾਂ ਤੇ ਅੜਚਨਾਂ ਦੇ ਸਾਮਾਨ ਕੀਤੇ ਜਾਂਦੇ ਸਨ। ਜਿਨ੍ਹਾਂ ਵਿਚੋਂ ਕਦੇ ਤਾਂ ਬਿਲਾਸਪੁਰ ਦਾ ਰਾਜਾ ਆਨੰਦਪੁਰ ਦਾ ਕਿਰਾਇਆ ਮੰਗ ਭੇਜਦਾ; ਹਾਲਾਂ ਕਿ ਓਹ ਜ਼ਿਮੀ ਗੁਰੂ ਜੀ ਦੀ ਜ਼ਰ ਖਰੀਦ ਸੀ। ਕਦੇ ਹਾਥੀ ਆਦਿਕ ਸਾਮਾਨ ਮੰਗ ਭੇਜਦਾ, ਕਦੀ ਪ੍ਰਜਾ ਤੋਂ ਅੰਨ ਦਾਣੇ ਤ੍ਰਿਣ ਦੀ ਅੜਚਣ ਖੜੀ ਹੋ ਜਾਂਦੀ, ਕਦੇ ਕੁਛ, ਕਦੇ ਕੁਛ। ਰਾਜਿਆਂ ਦੇ, ਖਾਸ ਕਰਕੇ ਭੀਮਚੰਦ ਦੇ, ਮਾੜੇ ਵਰਤਾਉ ਦੇ ਕਾਰਣ ਹੀ ਗੁਰੂ ਸਾਹਿਬl
2.
ਇਕ ਦਿਨ ਲੌਢੇ ਪਹਿਰ ਦੀਵਾਨ ਸਜ ਰਿਹਾ ਸੀ, ਕੀਤਰਨ ਹੋ ਰਿਹਾ ਸੀ, ਤਾਰਿਆਂ ਵਿਚ ਚੰਦ ਵਾਂਙੂ ਸਭਾ ਦੇ ਸੁਆਮੀ ਵਿਰਾਜਮਾਨ ਹੋਏ ਸ਼ੋਭ ਰਹੇ ਸਨ, ਨੂਰੀ ਚਿਹਰੇ ਤੋਂ ਤੇਜ ਤੇ ਸ਼ਾਂਤੀ ਦੀ ਮਿਲਵੀਂ ਨੂਰ ਫੁਹਾਰ ਪੈ ਰਹੀ ਸੀ। ਚਕੋਰ-ਮਨ-ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ! ਇਕ ਪਾਸੇ ਨੈਣਾਂ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਨ ਕੀਰਤਨ ਦੀ ਅੰਮ੍ਰਿਤ ਫੁਹਾਰ ਨੂੰ ਪੀ ਰਹੇ ਸਨ, ਦੋਹਾਂ ਦਾ ਮਿਲਵਾਂ ਅਸਰ ਇਕ