Back ArrowLogo
Info
Profile
ਦੇ ਭਾਵ ਨਾਲ ਤੇ ਲੋੜ ਪਈ ਤੇ ਜੁੱਧ ਕਰਕੇ ਆਪਾ ਵਾਰਨ ਤੱਕ ਤੋਂ ਦਰੇਗ ਨਾ ਕਰਨਾ। ਇਹ ਸੀ ਸੁਤੰਤ੍ਰ ਗੁਰ ਸਿੱਖੀ, ਜਿਸ ਵਿਚ ਖੁੱਲ੍ਹ ਬੀ ਆਈ, ਜਥੇਬੰਦੀ ਬੀ ਆਈ, ਰੂਹਾਨੀ ਜੀਵਨ ਬੀ ਰਿਹਾ ਤੇ ਵਾਹਿਗੁਰੂ ਗੁਰੂ ਦੀ ਅਰੋਗ ਤੇ ਨਿਰਮਲ ਆਸਤਕਤਾ ਬੀ ਸਮਾਈ ਤੇ ਸਾਰੇ ਉਤਸ਼ਾਹ ਤੇ ਸ਼ਾਂਤੀ ਵਿਕਾਸ ਦੀ ਜਾਨ ਬਣੀ।

ਇਨ੍ਹਾਂ ਸ਼ਸਤ੍ਰਧਾਰੀ ਨਾਮ ਬਾਣੀ ਦੇ ਪ੍ਰੇਮੀਆਂ ਦੀ ਜਥੇਬੰਦੀ ਹੋ ਰਹੀ ਸੀ। ਖਾਲਸਾ ਜਥੇਬੰਦੀ 'ਅੰਗ ਅੰਗੀ ਭਾਵ {ਸਰੀਰ ਦੇ ਅੰਗ ਜੀਕੂ ਵੱਖ ਵੱਖ ਪਰ ਆਪ ਵਿਚ ਇਕ ਮਿਕ ਹੋ ਕੇ ਕਾਰਜ ਕਰ ਰਹੇ ਹਨ, ਐਸੀ ਜਥੇਬੰਦੀ} ਵਾਲਾ ਇਕ ਪਰਿਵਾਰ ਤ੍ਯਾਰ ਹੋ ਗਿਆ ਸੀ। ਜਿਥੇ ਸੈਨਾਂ ਓਥੇ ਸੈ ਲੋੜਾਂ, ਖਾਸ ਕਰਕੇ ਅੰਨ, ਦਾਣੇ, ਪੱਠੇ ਦੀ ਲੋੜ। ਜਦੋਂ ਖਾਲਸਾ ਬਨਾਂ ਤੋਂ ਕਿ ਗਿਰਾਵਾਂ ਤੌਂ ਇਹ ਚੀਜ਼ਾਂ ਮੰਗਦਾ ਤੇ ਪੈਸੇ ਦੇ ਕੇ ਮਿਲ ਜਾਂਦੀਆਂ ਤਾਂ ਵਾਹਵਾ, ਜੇ ਚੀਜ਼ਾਂ ਪਹਾੜੀਆਂ ਪਾਸ ਲੋੜ ਤੋਂ ਵਧੀਕ ਤੇ ਵਿਕਰੀ ਵਾਸਤੇ ਹੁੰਦਿਆਂ ਬੀ ਨਾ ਮਿਲਦੀਆਂ ਤਾਂ ਮੁਸ਼ਕਲ ਪੈਂਦੀ। ਇਸ ਮੁਸ਼ਕਲ ਵੇਲੇ ਕਈ ਵੇਰ ਨੀਵੀਂ ਉੱਚੀ ਗਲ ਬਾਤ ਹੋ ਜਾਂਦੀ, ਜੋ ਲੋਕਾਂ ਨੂੰ ਰਾਜਿਆਂ ਪਾਸ ਪੁਕਾਰੂ ਜਾ ਕਰਦੀ। ਜਦੋਂ ਰਾਜਿਆਂ ਵੱਲੋਂ ਪੁੱਛ ਹੁੰਦੀ ਤਾਂ ਇਧਰੋਂ ਉੱਤਰ ਜਾਂਦਾ ਕਿ ਤੁਸੀਂ ਚੀਜ਼ਾਂ ਦੇ ਨਿਰਖ ਬੰਨ੍ਹ ਦਿਓ, ਸਾਥੋਂ ਲੋਕੀਂ ਮੁੱਲ ਲੈ ਲਿਆ ਕਰਨ ਤੇ ਦੇ ਦਿਆ ਕਰਨ। ਇਹ ਗਲ ਕਦੇ ਟੁਰਦੀ ਕਦੇ ਨਾ! ਅਸਲ ਗਲ ਤਾਂ ਇਹ ਸੀ ਕਿ ਔਰੰਗਜ਼ੇਬ ਤੇ ਉਸਦੀ ਸਰਕਾਰ ਵੈਰੀ ਸੀ ਜਿਸ ਕਰਕੇ ਰਾਜੇ ਬੀ ਕੈਰੀ ਅੱਖ ਰਖਦੇ। ਸਿੱਖੀ ਉਹਨਾਂ ਨੂੰ ਬਹੁਤ ਰੜਕਦੀ ਸੀ। ਜਾਪਦਾ ਹੈ ਕਿ ਉਸਦੇ ਇਸ਼ਾਰੇ ਤੇ ਕਦੇ ਰਾਜਿਆਂ ਦੇ ਆਪਣੇ ਭਰਮ ਭੈ ਤੇ ਲਾਲਚ ਵੈਰ ਕਰਵਾਉਂਦੇ ਸੇ। ਇਸ ਕਰਕੇ ਬਹਾਨੇ ਬਹਾਨੇ ਗੁਰੂ ਜੀ ਅੱਗੇ ਮੁਸ਼ਕਲਾਂ ਤੇ ਅੜਚਨਾਂ ਦੇ ਸਾਮਾਨ ਕੀਤੇ ਜਾਂਦੇ ਸਨ। ਜਿਨ੍ਹਾਂ ਵਿਚੋਂ ਕਦੇ ਤਾਂ ਬਿਲਾਸਪੁਰ ਦਾ ਰਾਜਾ ਆਨੰਦਪੁਰ ਦਾ ਕਿਰਾਇਆ ਮੰਗ ਭੇਜਦਾ; ਹਾਲਾਂ ਕਿ ਓਹ ਜ਼ਿਮੀ ਗੁਰੂ ਜੀ ਦੀ ਜ਼ਰ ਖਰੀਦ ਸੀ। ਕਦੇ ਹਾਥੀ ਆਦਿਕ ਸਾਮਾਨ ਮੰਗ ਭੇਜਦਾ, ਕਦੀ ਪ੍ਰਜਾ ਤੋਂ ਅੰਨ ਦਾਣੇ ਤ੍ਰਿਣ ਦੀ ਅੜਚਣ ਖੜੀ ਹੋ ਜਾਂਦੀ, ਕਦੇ ਕੁਛ, ਕਦੇ ਕੁਛ। ਰਾਜਿਆਂ ਦੇ, ਖਾਸ ਕਰਕੇ ਭੀਮਚੰਦ ਦੇ, ਮਾੜੇ ਵਰਤਾਉ ਦੇ ਕਾਰਣ ਹੀ ਗੁਰੂ ਸਾਹਿਬl

6 / 50
Previous
Next