Back ArrowLogo
Info
Profile
ਸਰੂਰ ਦੇ ਰਿਹਾ ਸੀ ਤੇ ਸਰੂਰ ਚਿੱਤ ਨੂੰ ਇਕਾਗ੍ਰ ਕਰ ਰਿਹਾ ਸੀ। ਉੱਚਤਾ ਤੇ ਏਕਾਗ੍ਰਤਾ ਦਾ ਭਾਵ ਸਭ ਦੇ ਅੰਦਰ ਗੱਡ ਰਿਹਾ ਸੀ। ਸੂਰਜ ਲਟਪਟਾ ਗਿਆ, ਸ਼ਾਮਾਂ ਪੈ ਗਈਆਂ। ਸੋਦਰ ਦਾ ਕੀਰਤਨ ਹੋ ਕੇ ਭੋਗ ਪੈ ਗਿਆ, ਰਹਿਰਾਸ ਦਾ ਪਾਠ ਹੋ ਕੇ ਅਰਦਾਸਾ ਸੁਧ ਗਿਆ, ਪ੍ਰਸ਼ਾਦ ਵਰਤ ਗਿਆ। ਸੰਗਤ ਵਿਦਾ ਹੋ ਗਈ। ਗੁਰੂ ਭਗਵਾਨ ਅੱਜ ਓਥੇ ਹੀ ਬਿਰਾਜੇ ਰਹੇ। ਕੁਛ ਕਾਰਜ ਵਿਦਵਾਨਾਂ ਤੇ ਕਵੀਆਂ ਦੇ ਦਾਨ ਸਨਮਾਨ ਦਾ ਇਸ ਵੇਲੇ ਅੱਜ ਹੋਣਾ ਸੀ। ਇਸ ਵੇਲੇ ਤਾਰਨਹਾਰ ਸਤਿਗੁਰੂ ਜੀ ਦੀ ਨਜ਼ਰ ਦੂਰ ਜਾ ਪਈ, ਅੰਦਰ ਜਾਣ ਵਾਲੇ ਦਰਵਾਜ਼ੇ ਦੇ ਅੰਦਰ ਕੰਧ ਨਾਲ ਇਕ ਲੰਮੀ ਭਰਵੀਂ ਪਰ ਨਿੰਮੋਝਾਣ ਸੂਰਤ ਖੜੀ ਸੀ। ਸਾਹਿਬਾਂ ਨੇ ਪਾਸ ਖੜੇ ਸਿੰਘ ਨੂੰ ਪੁੱਛ ਕੀਤੀ "ਸਿੰਘਾ! ਅਹੁ ਕੌਣ ਖੜਾ ਹੈ?” ਉਸ ਅਰਦਾਸ ਕੀਤੀ "ਪਾਤਸ਼ਾਹ! ਕੋਈ ਪ੍ਰੇਮੀ ਹੈ ਜੋ ਦੇ ਤ੍ਰੈ ਦਿਨ ਤੋਂ ਦੁਇ ਵੇਲੇ ਆਉਂਦਾ ਹੈ, ਇਸ ਤਰ੍ਹਾਂ ਉਥੇ ਹੀ ਖੜਾ ਰਹਿੰਦਾ ਤੇ ਟੁਰ ਜਾਂਦਾ ਹੈ।"

ਗੁਰੂ ਜੀ— ਉਰੇ ਤਾਂ ਨਹੀਂ ਆਇਆ ਜਾਪਦਾ। ਦਰਸ਼ਨ ਮੇਲੇ ਹੋਏ ਨਹੀਂ ਲੱਗਦੇ ।

ਸਿੰਘ- ਪਾਤਸ਼ਾਹ! ਪਹਿਲੇ ਤਾਂ ਬੂਹੇ ਦੇ : ਬਾਹਰ ਆ ਖੜਦਾ ਸੀ ਤੇ ਮੁਹਾਠ ਉੱਤੇ ਸਿਰ ਧਰਕੇ ਚਲਾ ਜਾਂਦਾ ਸੀ, ਹੁਣ ਦਲ੍ਹੀਜਾਂ ਤੇ ਸਿਰ ਧਰਕੇ, ਚਰਨ ਧੂੜ ਮੱਥੇ ਲਾ ਕੇ, ਅੰਦਰ ਆ ਜਾਂਦਾ ਹੈ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ ਹੈ। ਭੋਗ ਪੈਣ ਵੇਲੇ ਕੜਾਹ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਟੁਰ ਜਾਂਦਾ ਹੈ। ਅਜ ਪਤਾ ਨਹੀਂ ਕਿਉਂ ਖਲੌਤਾ ਰਿਹਾ ਹੈ ਤੇ ਅਜੇ ਬੀ ਉਸ ਦੇ ਜਾਣ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਪੈਂਦੇ। ਖ਼ਬਰੇ ਕੋਈ ਗੱਲ ਕਰਨੀ ਹੋ ਸੁ ਤੇ ਸੰਗਦਾ ਅੱਗੇ ਨਹੀਂ ਆਉਂਦਾ, ਆਗ੍ਯਾ ਹੋਵੇ ਤਾਂ ਪਤਾ ਕਰਾਂ?

ਗੁਰੂ ਜੀ- ਕਰੋ।

ਕੁਛ ਪਲਾਂ ਮਗਰੋਂ ਉਹ ਉਸ ਪਾਸ ਹੋ ਕੇ ਮੁੜ ਆਇਆ ਤੇ ਹਜ਼ੂਰੀ ਵਿਚ ਬਿਨੈ ਕੀਤੀਓਸ ਕਿ "ਪਾਤਸ਼ਾਹ! ਪੁੱਛਣ ਤੇ ਦੱਸਿਆ ਸੂ ਕਿ 'ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੂ ਦਿੱਤਾ। ਹੋਰ ਜੋ ਪੁੱਛਿਆ " ਉਸ ਦੇ ਉਤਰ ਵਿਚ ਦੋ ਅੱਥਰੂ ਕਿਰ ਪੈਂਦੇ ਸੂ। ।” ਸਤਿਗੁਰ ਜੀ ਇਹ ਸੁਣ ਕੇ ਕੁਛ ਆਖਣ ਲਗੇ ਹੀ ਸਨ ਕਿ ਕਵੀ ਉਤੋੜੁੱਤੀ ਆਉਣ ਲਗ

8 / 50
Previous
Next