Back ArrowLogo
Info
Profile
ਪਏ ਤੇ ਆਪ ਉਸ ਪਰਚੇ ਵਿਚ ਲੱਗ ਗਏ। ਜਿਨ੍ਹਾਂ ਬਾਹਰੋਂ ਆਏ ਕਵੀਆਂ ਦੀ ਰਚਨਾ ਪਰ ਪ੍ਰਸੰਨ ਹੋਏ ਸਨ ਤੇ ਉਨ੍ਹਾਂ ਟੁਰਨਾ ਸੀ, ਉਨ੍ਹਾਂ ਨੂੰ ਧਨ, ਘੋੜੇ, ਬਸਤ੍ਰ, ਸਿਰੋਪਾਉ ਦੇ ਕੇ ਵਿਦਾ ਕੀਤਾ। ਕੁਛ ਕਵੀਆਂ ਨੇ ਆਪਣੀ ਮਨੋਹਰ ਰਚਨਾ ਸੁਣਾਈ। ਜਦੋਂ ਸਾਰੇ ਕਵੀ ਵਿਦਾ ਹੋ ਗਏ ਤਾਂ ਸਾਹਿਬ ਡੇਰੇ ਜਾਣ ਲਈ ਉਠੇ। ਟੁਰੇ ਤਾਂ ਫੇਰ ਨਜ਼ਰ ਕੰਧ ਵਲ ਪਈ, ਉਹ ਸੂਰਤ ਓਵੇਂ ਹੀ ਖੜੀ ਸੀ। ਤਦ ਸਤਿਗੁਰਾਂ ਨੂੰ ਫੇਰ ਧਿਆਨ ਪੈ ਗਿਆ ਕਿ ਉਹੋ ਆਦਮੀ ਖੜਾ ਹੈ ਜਿਸ ਨੇ ਪੁੱਛਣ ਪਰ ਆਪਣਾ ਪਤਾ 'ਕਲਾਲ' ਦੱਸਕੇ ਕੇਵਲ ਨੈਣਾਂ ਦੇ ਜਲ ਨਾਲ ਗੱਲ ਕੀਤੀ ਸੀ। ਆਪ ਹੁਣ ਉਸ ਵੱਲ ਤੱਕਦੇ ਦਰਵਾਜ਼ੇ ਨੂੰ ਆਏ, ਤਾਂ ਆਪ ਅਜੇ ਥੋੜੀ ਦੂਰ ਹੀ ਸਨ ਕਿ ਉਸਨੇ ਦੰਡਵਤ ਮੱਥਾ ਟੇਕਿਆ। ਆਪ ਖੜੋ ਗਏ, ਹੁਕਮ ਹੋਇਆ "ਸਿੱਖਾ ਉੱਠ ਗੁਰੂ ਭਲਾ ਕਰੇ।” ਸਿਖ ਉਠ ਕੇ ਫੇਰ ਖੜੋ ਗਿਆ। ਨੈਣ ਜਲ ਪੂਰਤ ਸਨ ਤੇ ਚਰਨਾਂ ਵਲ ਲੱਗ ਰਹੇ ਸਨ। ਮਿਹਰਾਂ ਦੇ ਮਾਲਕ ਨੇ ਪੁੱਛਿਆ 'ਪੁਰਖਾ! ਕੋਣ ਹੈਂ ਤੂੰ?" ਠੰਢਾ ਸਾਹ ਲੈ ਕੇ ਉਸ ਨੇ ਬਿਨੈ ਕੀਤੀ: "ਪਾਤਸ਼ਾਹ! ਕਲਾਲ ਹਾਂ ਜਾਤ ਦਾ, ਨੀਵੀਂ ਜਾਤ"। ਗੁਰੂ ਜੀ ਮੁਸਕ੍ਰਾਕੇ ਬੋਲੇ: "ਕਲਾਲ ਕੌਣ ਹੁੰਦਾ ਹੈ ਬਈ... ?”

ਸਿਖ- ਪਾਤਸ਼ਾਹ! ਇਕ ਜਾਤ ਹੈ ਜਿਸਨੂੰ ਬ੍ਰਾਹਮਣ ਨੀਵੀਂ ਦੱਸਦੇ ਹਨ। ਜਿਸ ਨਾਲ ਬ੍ਰਾਹਮਣ ਖੱਤ੍ਰੀ ਵਰਤਣੋਂ ਬੜਾ ਸੰਕੋਚ ਕਰਦੇ ਹਨ। ਗੁਰੂ ਜੀ- ਅੱਛਾ ਕਲਾਲ, ਹੂੰ ਕਲਾਲ...ਸਿਖਾ ਕਲਾਲ ਤਾਂ ਗੁਰੂ ਕਾ ਲਾਲ ਹੁੰਦਾ ਹੈ।

ਇਹ ਸੁਣਦਾ ਹੀ ਕਲਾਲ ਬਿਹਬਲ ਹੋ ਕੇ ਚਰਨਾਂ ਤੇ ਢਹਿ ਪਿਆ। ਅਰੋਗਤਾ ਦੀ, ਪਵਿੱਤ੍ਰਤਾ ਦੀ, ਮਿਹਰ ਦੀ, ਪਿਆਰ ਦੀ ਛੁਹ ਲਾਉਣ ਵਾਲੇ ਬਖ਼ਸ਼ਿੰਦ ਦਾਤੇ ਨੇ ਬਾਹੋਂ ਫੜਕੇ ਉਠਾਲਿਆ ਤੇ ਆਪਣੀ ਹਰਿਨਾਮ ਦੀ ਪਵਿਤ੍ਰਤਾ ਨਾਲ ਦਗ਼ ਦਗ਼ ਕਰ ਰਹੀ ਛਾਤੀ ਨਾਲ ਲਾ ਲਿਆ ਤੇ ਫੇਰ ਆਖਿਆ: 'ਕਲਾਲ ਗੁਰੂ ਕਾ ਲਾਲ।'

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥

ਮਹੁਰਾ ਹੋਵੈ ਹਥਿ ਮਰੀਐ ਚਖੀਐ॥

(ਵਾਰ ਮਾ: ਮ: ੧-੧੦)

9 / 50
Previous
Next