Back ArrowLogo
Info
Profile

*

ਸਖੀਆਂ ਗੱਲਾਂ ਕਰਦੀਆਂ ਨੇ

ਓਹਦੀਆਂ ਗੱਲਾਂ ਕਰਦੀਆਂ ਨੇ

 

ਜੀਹਨਾ ਦੀ ਅੱਧ ਗਵਾਹੀ ਏ

ਪੂਰੀਆਂ ਗੱਲਾਂ ਕਰਦੀਆਂ ਨੇ

 

ਹੋਂਠ ਜਦੋਂ ਚੁੱਪ ਹੋ ਜਾਵਣ

ਅੱਖੀਆਂ ਗੱਲਾਂ ਕਰਦੀਆਂ ਨੇ

 

ਖੰਡਾਂ ਵਰਗੀਆਂ ਸੂਰਤਾਂ ਵੀ

ਕੌੜੀਆਂ ਗੱਲਾਂ ਕਰਦੀਆਂ ਨੇ

100 / 101
Previous
Next