*
ਛੱਜ ਤੋਂ ਉੱਚਾ ਛਾਣਨੇ ਚੀਕੇ ਹੱਦ ਨੀ ਮੁੱਕਗੀ
ਅੰਨ੍ਹੀ ਅੱਖ ਵੀ ਖਾਬ ਉਡੀਕੇ ਹੱਦ ਨੀ ਮੁੱਕਗੀ
ਪਿਆਸ ਬੁਝਾਉਂਦੇ ਅੱਖੀਂ ਵੇਖੇ ਥਲ ਵਿਚ ਬੱਚੇ
ਪਾਣੀ ਦੀ ਥਾਂ ਅੱਥਰੂ ਪੀ ਕੇ ਹੱਦ ਨੀ ਮੁੱਕਗੀ
ਗੱਲ ਕਰਨੇ ਦਾ ਚੱਜ ਨਈਂ ਜੀਹਨੂੰ ਕੈਸੀ ਗੱਲ ਏ
ਓਹੋ ਦੱਸੇ ਜੀਣ ਤਰੀਕੇ ਹੱਦ ਨੀ ਮੁੱਕਗੀ
ਵੱਡਾ ਉਰਦੂ ਮੈਨ ਅਸਾਨੂੰ ਆਖਣ ਲੱਗਾ
ਹਮ ਨਹੀਂ ਬਨਤੇ ਯਾਰ ਕਿਸੀ ਕੇ ਹੱਦ ਨੀ ਮੁੱਕਗੀ
ਤੂੰ ਕਹਿਨਾ ਏ ਝੂਠਾ ਹਾਸਾ ਹੱਸੀ ਜਾਵਾਂ
ਸੱਜਣਾ ਜ਼ਹਿਰ ਪਿਆਲਾ ਪੀ ਕੇ ਹੱਦ ਨੀ ਮੁੱਕਗੀ
ਜ਼ਾਲਮ ਜਾਬਰ ਅੱਗੇ 'ਬੁਸ਼ਰਾ’ ਹੋ ਨਈਂ ਸਕਦਾ
ਬੈਠੀ ਰਹਿਜੇਂ ਬੁੱਲੀਆਂ ਸੀਅ ਕੇ ਹੱਦ ਨੀ ਮੁੱਕਗੀ