*
ਜੇਕਰ ਓਹਨੇ ਪ੍ਰੀਤ ਨਿਭਾਣੀ ਛੱਡ ਦਿੱਤੀ ਏ
ਮੈਂ ਵੀ ਦਿਲ ਦੀ ਗੱਲ ਸੁਨਾਣੀ ਛੱਡ ਦਿੱਤੀ ਏ
ਰਾਹਵਾਂ ਮੱਲ ਕੇ ਬਹਿੰਦੀ ਸਾਂ ਮੈਂ ਜੀਹਦੀ ਖ਼ਾਤਰ
ਅੱਖਾਂ ਨੇ ਉਹ ਸਾਂਝ ਪੁਰਾਣੀ ਛੱਡ ਦਿੱਤੀ ਏ
ਇੱਜ਼ਤਾਂ ਵਾਲ਼ੇ ਅਣਖੀ ਰਿਸ਼ਤੇ ਹੁਣ ਨਈਂ ਲੱਭਦੇ
ਹੁਣ ਲੋਕਾਂ ਨੇ ਪੱਗ ਵਟਾਣੀ ਛੱਡ ਦਿੱਤੀ ਏ
ਹਾਕਮ ਦੇ ਦਰਬਾਰ 'ਚ ਗ਼ਜ਼ਲਾਂ ਮੈਂ ਨਈਂ ਪੜ੍ਹਦੀ
ਮੱਝਾਂ ਅੱਗੇ ਬੀਨ ਵਜਾਣੀ ਛੱਡ ਦਿੱਤੀ ਏ
ਸੱਜਣਾ ਦੀ ਸੰਗਤ ਨਾਲ ਹਰ ਤਹਿਵਾਰ ਏ 'ਬੁਸ਼ਰਾ’
ਮੁੱਦਤਾਂ ਹੋਈਆਂ ਈਦ ਮਨਾਣੀ ਛੱਡ ਦਿੱਤੀ ਏ