*
ਕਾਗਜ਼ ਚੁਗਦੇ ਚੰਨ ਸਿਤਾਰੇ ਚੌਂਕਾਂ ਤੋਂ
ਸੱਚ ਨੀ ਸੁਣਿਆਂ ਜਾਂਦਾ ਝੂਠਿਆਂ ਲੋਕਾਂ ਤੋਂ
ਤੇਰੇ ਤੋਂ ਨਈਂ ਕਸਮੇਂ ਰੱਬ ਦੀ ਤੇਰੇ ਤੋਂ
ਡਰ ਲੱਗਦਾ ਏ ਮੈਨੂੰ ਤੇਰਿਆਂ ਸ਼ੌਂਕਾਂ ਤੋਂ
ਨਾਮ ਮੁਕਾਮ ਹਮੇਸ਼ਾਂ ਕੰਮ ਨਾਲ਼ ਬਣਦਾ ਏ
ਕਦੇ ਨਈਂ ਹੁੰਦੇ ਲੋਕ ਮੁਤਾਸਰ ਜੋਕਾਂ ਤੋਂ
ਨਿੱਕਿਆਂ ਲੋਕਾਂ ਨੂੰ ਮੈਂ ਨਿੱਕਾ ਜਾਣਦੀ ਰਹੀ
ਕੁਝ ਨਈਂ ਸਿੱਖਿਆ ਅੱਜ ਤੱਕ ਵੱਡਿਆਂ ਲੋਕਾਂ ਤੋਂ
ਹਾਕਮ ਤੇ ਜ਼ਰਦਾਰ ਜਿਹੜੇ ਅਖਵਾਉਂਦੇ ਨੇ
ਖੌਰੇ ਕਦ ਜਿੰਦ ਛੁੱਟਣੀ ਇਹਨਾਂ ਜੋਕਾਂ ਤੋਂ
ਰੱਬ ਸੋਹਣੇ ਤੋਂ ਬਾਅਦ ਬੜਾ ਡਰ ਲੱਗਦਾ ਏ
ਡਰ ਲੱਗਦਾ ਏ ‘ਬੁਸ਼ਰਾ’ ਨੂੰ ਡਰਪੋਕਾਂ ਤੋਂ