Back ArrowLogo
Info
Profile

*

ਨਾ ਛੱਡ ਰੋ ਰੋ ਅਰਜ਼ੀ ਕੀਤੀ

ਪਰ ਉਸਨੇ ਖੁਦਗਰਜ਼ੀ ਕੀਤੀ

 

ਰੱਜ ਕੇ ਇਸ਼ਕ ਨੂੰ ਖੱਜਲ਼ ਕੀਤਾ

ਜਾਣ ਕੇ ਮੈਂ ਲਾ-ਗਰਜ਼ੀ ਕੀਤੀ

 

ਮੈਂ ਦਿਲ ਨਾਲ ਤੇ ਉਹਨੇ ਮੇਰੇ

ਨਾਲ਼ ਮੁਹੱਬਤ ਫ਼ਰਜ਼ੀ ਕੀਤੀ

 

ਕੱਚੇ ਘਰ ਤੇ ਮੀਂਹ ਵਰਸਾਇਆ

ਰੱਬ ਨੇ ਆਪਣੀ ਮਰਜ਼ੀ ਕੀਤੀ

 

ਅੱਲ੍ਹਾ ਕਰਕੇ ਮਰੇ ਨਖੱਤਾ

ਕੁੜਤੀ ਤੰਗ ਜਿਸ ਦਰਜ਼ੀ ਕੀਤੀ

 

ਡੰਗਰ ਇਸ਼ਕ ਨਈਂ ਕਰਦੇ ‘ਬੁਸ਼ਰਾ’

ਇਹ ਨੇਕੀ ਵੀ ਹਰਜ਼ੀ ਕੀਤੀ

39 / 101
Previous
Next