*
ਹਰ ਬੰਦੇ ਦੇ ਜ਼ਿਹਨ 'ਚ ਦੂਜੇ ਬੰਦੇ ਲਈ
ਪੁੱਠੀ ਸਿੱਧੀ ਚਾਲ ਏ ਅੱਜ-ਕੱਲ੍ਹ ਹੈਰਤ ਏ
ਮੈਂ 'ਕੱਲੀ ਨਈਂ ਰੋਂਦੀ ਖੂਨ ਦੇ ਰਿਸ਼ਤਿਆਂ ਨੂੰ
ਘਰ-ਘਰ ਏਹੋ ਹਾਲ ਏ ਅੱਜ-ਕੱਲ੍ਹ ਹੈਰਤ ਏ
ਜੀਹਨੂੰ ਬੁਸ਼ਰਾ ਉਂਗਲ ਫੜ੍ਹ ਕੇ ਟੁਰਨਾ ਦੱਸਿਆ
ਉਹਦੀ ਅੱਖ 'ਚ ਵਾਲ਼ ਏ ਅੱਜ-ਕੱਲ੍ਹ ਹੈਰਤ ਏ