Back ArrowLogo
Info
Profile

*

ਜੇ ਕੰਡੇ ਤੇ ਟਸ ਨੂੰ ਜਰਨਾ ਬਣਦਾ ਸੀ

ਫੇਰ ਪਾਣੀ ਦਾ ਡੁੱਬਕੇ ਮਰਨਾ ਬਣਦਾ ਸੀ

 

ਰੱਬ ਈ ਜਾਣੇ ਇਸ਼ਕਾ ਤੇਰੀਆਂ ਰਮਜ਼ਾਂ ਨੂੰ

ਉਂਝ ਤੇ ਹੌਲ਼ੀ ਸ਼ੈਅ ਦਾ ਤਰਨਾ ਬਣਦਾ ਸੀ

 

ਜਿੱਤਣ ਦੀ ਤੇ ਆਦੀ ਸਾਂ ਪਰ ਓਹਦੇ ਤੋਂ

ਹਾਰ ਗਈ ਆਂ ਮੇਰਾ ਹਰਨਾ ਬਣਦਾ ਸੀ

 

ਫੇਰ ਕਿਸੇ ਦਿਨ ਛੇੜਾਂਗੇ ਇਸ ਮਸਲੇ ਨੂੰ

ਕੀਹਦਾ ਕੀਹਦੇ ਕੋਲੋ ਡਰਨਾ ਬਣਦਾ ਸੀ

 

ਵੇਲ਼ਾ ਆਉਣ ਤੋਂ ਪਹਿਲਾਂ ਮਰਨੇ ਵਾਲ਼ੇ ਦਾ

ਵੇਲ਼ਾ ਆਉਣ ਤੋਂ ਪਹਿਲਾਂ ਮਰਨਾ ਬਣਦਾ ਸੀ

 

‘ਬੁਸ਼ਰਾ’ ਓਹਨੇ ਗੱਲ ਕੀਤੀ ਸੀ ਵਿਛੜਨ ਦੀ

ਝੱਲੀਏ ਝੱਲੀ ਅੱਖ ਦਾ ਭਰਨਾ ਬਣਦਾ ਸੀ

43 / 101
Previous
Next