

*
ਰੋੜ ਗ਼ਮਾਂ ਦੇ ਅੱਖ ਵਿਚ ਪੀਂਹਣੇ ਪੈਂਦੇ ਨੇ
ਜੀਵਨ ਸੌਖੇ ਥੋੜੀ ਜੀਣੇ ਪੈਂਦੇ ਨੇ
ਆਪੇ ਆਪਣੀ ਨਿੰਦਿਆਂ ਕਰਨੀ ਪੈਂਦੀ ਏ
ਪਾਟੇ ਗਲ਼ਮੇ ਆਪ ਈ ਸੀਣੇ ਪੈਂਦੇ ਨੇ
ਜ਼ਹਿਰ ਤੋਂ ਕੌੜੇ ਹੁੰਦੇ ਘੁੱਟ ਵਿਛੋੜੇ ਦੇ
ਪੀ ਨਈਂ ਹੁੰਦੇ ਫਿਰ ਵੀ ਪੀਣੇ ਪੈਂਦੇ ਨੇ
ਦੁੱਖ ਲਿਫ਼ਾਫ਼ੇ ਦੇ ਵਿਚ ਕਿੰਨੇ ਮਾਵਾਂ ਦੇ
ਪਾਉਣੇ ਪੈਣ ਤੇ ਪੁੱਛਿਆ ਧੀ ਨੇ ਪੈਂਦੇ ਨੇ
ਰਾਹਾਂ ਮੱਲਕੇ ਬੈਠੇ ਨੇ ਹਲਕਾਏ ਹੋਏ
ਲੰਘਦੇ ਵੜਦੇ ਰੋਜ਼ ਕਮੀਨੇ ਪੈਂਦੇ ਨੇ
ਬੁਸ਼ਰਾ ਫੱਟ ਤੇ ਹਰ ਕੋਈ ਲਾਉਂਦਾ ਫਿਰਦਾ ਏ
ਓਹਨੂੰ ਪੁੱਛੋ ਜੀਹਨੂੰ ਸੀਣੇ ਪੈਂਦੇ ਨੇ