*
ਰੱਬਾ ਤੇਰੇ ਤਾਕਤਵਰ ਕੁਝ ਬੰਦਿਆਂ ਨੇ
ਲੁੱਟ ਲਿਆ ਏ ਤੇਰੀ ਅਲਕਤ ਸਾਰੀ ਨੂੰ
ਖੌਰੇ ਕਦ ਮੁੱਕਣਾ ਏ ਸਫ਼ਰ ਹਯਾਤੀ ਦਾ
ਚੱਕ-ਚੱਕ ਥੱਕ ਗਈ ਆਂ ਮੈਂ ਜਿੰਦੜੀ ਭਾਰੀ ਨੂੰ
'ਬੁਸ਼ਰਾ' ਮੇਰੇ ਮਗਰ ਮੁਹੱਬਤ ਪੈ ਗਈ ਏ
ਕਿਵੇਂ ਮਗਰੋਂ ਲਾਹਵਾਂ ਏਸ ਬਿਮਾਰੀ ਨੂੰ