*
ਇਕ ਦੂਜੇ ਨੂੰ ਪਾਗਲ ਕਹੀਏ
ਦੋ ਘੜੀਆਂ ਵੀ ਵੱਖ ਨਾ ਰਹੀਏ
ਏਨੇ ! ਸੱਚੇ ਯਾਰ ਨੇ ਸਾਡੇ
ਜੀਅ ਕਰਦਾ ਏ ਕੋਲ਼ ਨਾ ਬਹੀਏ
ਨਫ਼ਸਾ ਨਫ਼ਸੀ ਦਾ ਏ ਵੇਲ਼ਾ
ਹਰ ਕਿਸੇ ਨੂੰ ਆਪਣੀ ਪਈ ਏ
ਦੁਨੀਆਂ ਅੱਗੇ ਰੋਣ ਨਈਂ ਚੰਗਾ
ਰੱਬ ਦੇ ਅੱਗੇ ਰੋਂਦੇ ਰਹੀਏ
ਅਸਲੋਂ ਪਾਟ ਗਏ ਨੇ 'ਬੁਸ਼ਰਾ'
ਰਿੜ੍ਹ ਰਿੜ੍ਹ ਕੇ ਇਸ ਦਿਲ ਦੇ ਪਹੀਏ