*
ਕੀ ਪੁੱਛਦੇ ਓ ਕਾਂ ਦਾ ਮਤਲਬ
ਝੂਠੇ ਖ਼ਬਰ ਰਸਾਂ ਦਾ ਮਤਲਬ
ਬੱਕ ਬੱਕ ਜੇ ਮੈਂ ਨਾ ਸਮਝਾਂ ਤੇ
ਕੀ ਸਮਝਾਂ ਕਾਂ ਕਾਂ ਦਾ ਮਤਲਬ
ਖੌਰੇ ਕਿਉਂ ਦਿਲ ਵੈਰੀ ਸਮਝੇ
ਸੱਜਣਾ ਦੇ ਸਜਣਾਂ ਦਾ ਮਤਲਬ
ਜੰਨਤ ਦੇ ਵਿਚ ਥਾਂ ਵਰਗਾ ਏ
ਓਹਦੇ ਦਿਲ ਵਿਚ ਥਾਂ ਦਾ ਮਤਲਬ