ਇਕ ਦਿਨ ਮੇਰੇ ਦਿਲ ਵਿਚ ਆਇਆ
ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ
ਬਿਨ ਸੋਚੇ ਮੈਂ ਦੱਸ ਸਕਦੀ ਆਂ
ਰੱਬ ਹੁੰਦਾ ਏ ਮਾਂ ਦਾ ਮਤਲਬ
‘ਬੁਸ਼ਰਾ’ ਆਖ਼ਰਕਾਰ ਮੈਂ ਬੁੱਝਿਆ
ਉਹਦੀ ਨਾਂਹ 'ਚੋਂ ਹਾਂ ਦਾ ਮਤਲਬ