Back ArrowLogo
Info
Profile

*

ਸੁਪਨੇ ਅੱਜ ਫਿਰ ਜ਼ਹਿਰਾਂ ਘੋਲਣ ਲੱਗ ਪਏ ਨੇ

ਅੱਖਾਂ ਤੇ ਜਗਰਾਤੇ ਡੋਲਣ ਲੱਗ ਪਏ ਨੇ

 

ਲੱਗਦਾ ਏ ਹੁਣ ਸਾਂਝ ਸਲਾਮਤ ਨਈਂ ਰਹਿਣੀ

ਸੱਜਣ ਵੱਖੀ ਵਿੱਚੋਂ ਬੋਲਣ ਲੱਗ ਪਏ ਨੇ

 

ਮੈਂ ਕੀ ਦੀਵਾ ਬਾਲ਼ ਕੇ ਕੰਧੀਂ ਧਰਿਆ ਏ

ਲੋਕੀਂ ਵਾਅ ਦੀ ਵੱਟੀ ਖੋਲ੍ਹਣ ਲੱਗ ਪਏ ਨੇ

 

ਅੱਜ ਮੰਨੀ ਆਂ ਰੂਪ ਵੀ ਜਾਦੂ ਹੁੰਦਾ ਏ

ਇਹਦੇ ਅੱਗੇ ਗੂੰਗੇ ਬੋਲਣ ਲੱਗ ਪਏ ਨੇ

 

'ਨਾਜ਼' ਮੇਰੀ ਤੇ ਅੱਖ ਸ਼ਰਾਬਾਂ ਵੰਡਦੀ ਨਈਂ

ਵੇਖਣ ਵਾਲੇ ਕਾਹਨੂੰ ਡੋਲਣ ਲੱਗ ਪਏ ਨੇ

52 / 101
Previous
Next