

*
ਠੱਗੀ ਖਾਵਣ ਆਪ ਗਈ ਸਾਂ ਠੱਗ ਦੇ ਅੱਗੇ
ਕਿਵੇਂ ਭੈੜਾ ਆਖਾਂ ਓਹਨੂੰ ਜੱਗ ਦੇ ਅੱਗੇ
ਕੁਝ ਨਾ ਪੁੱਛੋ ਨਾਲ ਉਹਦੇ ਕੀ ਇਸ਼ਕ ਮੈਂ ਕੀਤਾ
ਸੁੱਕਾ ਬਾਲਣ ਡਾਹਿਆ ਜਿਵੇਂ ਅੱਗ ਦੇ ਅੱਗੇ
ਚੰਨ ਦੇ ਮੂਹਰੇ ਸੂਰਜ ਨੇ ਵੀ ਸਿਰ ਨਾ ਚੁੱਕਿਆ
ਹੀਰੇ ਨਿੰਮੇ ਪੈ ਜਾਂਦੇ ਨੇ ਓਸ ਨਗ ਦੇ ਅੱਗੇ
ਓਹਦੇ ਸੋਹਣ ਸੁਹੱਪਣ ਦਾ ਕੋਈ ਹੱਦ ਨਾ ਬੰਨਾ
ਛਿੱਟ ਭਲਾ ਕੀ ਹੁੰਦੀ ਦਰਿਆ ਵਗਦੇ ਅੱਗੇ
ਬਹੁਤ ਅਗੇਰੇ ਜਾਪਣ ਹੋ ਕੇ ਵੱਗ ਦੇ ਪਿੱਛੇ
ਫੇਰ ਕੀ ਹੁੰਦਾ ਜੇਕਰ ਹੁੰਦੇ ਵੱਗ ਦੇ ਅੱਗੇ