

*
ਜ਼ਿੰਮੇਵਾਰੀ ਦੀ ਜ਼ੰਜੀਰ ਏ ਪੈਰਾਂ ਵਿਚ
ਸੋਹਣੀ ਵਾਂਗਰ ਡੁੱਬ ਨਈਂ ਸਕਦੀ ਲਹਿਰਾਂ ਵਿਚ
ਹੁਣ ਤੇ ਇਹੋ ਸੱਚ ਵੀ ਝੂਠ ਹੀ ਲੱਗਦਾ ਏ
ਸ਼ਹਿਦ ਰਲ਼ਾਇਆ ਜਾ ਨਈਂ ਸਕਦਾ ਜ਼ਹਿਰਾਂ ਵਿਚ
ਅੱਜ-ਕੱਲ੍ਹ ਸਕਿਆਂ ਅੰਦਰ ਪਾਇਆ ਜਾਂਦਾ ਏ
ਖ਼ਦਸ਼ਾ ਪਾਇਆ ਜਾਂਦਾ ਸੀ ਜੋ ਗ਼ੈਰਾਂ ਵਿਚ
ਪੀਰ ਮੁਰੀਦ ਤਵੀਤ ਮਸੀਤ ਕਦੀ ਦਰਬਾਰ
ਇਸ਼ਕ ਏ ਸੱਜਣਾ ਅੱਜ-ਕੱਲ੍ਹ ਲੰਮੀਆਂ ਸੈਰਾਂ ਵਿਚ
ਸ਼ਹਿਰ ਦੇ ਗੱਭਰੂ ਸ਼ਹਿਰ ਦੀ ਖੂਬ ਤਰੱਕੀ ਲਈ
ਮੱਛੀਆਂ ਫੜ੍ਹਦੇ ਵੇਖ ਰਹੀਂ ਆਂ ਨਹਿਰਾਂ ਵਿਚ
ਜਦ ਵੀ ਤੈਨੂੰ ਯਾਦ ਸਤਾਵੇ ‘ਬੁਸ਼ਰਾ' ਦੀ
ਵੇਖ ਲਿਆ ਕਰ ਸੱਜਣਾ ਆਪਣੇ ਪੈਰਾਂ ਵਿਚ