Back ArrowLogo
Info
Profile

*

ਚੰਗੀ ਨਈਂ ਤਕਰਾਰ ਦੀ ਆਦਤ ਚੰਗੀ ਨਈਂ

ਗੱਲ ਗੱਲ ਤੇ ਇਨਕਾਰ ਦੀ ਆਦਤ ਚੰਗੀ ਨਈਂ

 

ਦਿਲ ਮਰਜਾਣਾ ਟਿਕਣ ਨਈਂ ਦੇਂਦਾ ਕਿਧਰੇ ਵੀ

ਦੁਨੀਆਂ ਤੋਂ ਬੇਜ਼ਾਰ ਦੀ ਆਦਤ ਚੰਗੀ ਨਈਂ

 

ਧੀ ਕਰਦੀ ਏ ਕੰਮ ਸਰਦਾਰ ਦੇ ਰਕਬੇ ਵਿਚ

ਡਰਨੀ ਆਂ ਸਰਦਾਰ ਦੀ ਆਦਤ ਚੰਗੀ ਨਈਂ

 

ਮੈਂ ਚਾਹੁੰਦੀ ਆਂ ਓਹਦੇ ਕੋਲੋ ਹਰਦੀ ਰਹਾਂ

ਓਹ ਕਹਿੰਦਾ ਏ ਹਾਰ ਦੀ ਆਦਤ ਚੰਗੀ ਨਈਂ

 

ਆਪਣਾ ਯਾਰ ਮੈਂ ਆਪਣੇ ਦਿਲ ਨੂੰ ਮੰਨਦੀ ਆਂ

'ਬੁਸ਼ਰਾ' ਮੇਰੇ ਯਾਰ ਦੀ ਆਦਤ ਚੰਗੀ ਨਈਂ

57 / 101
Previous
Next