

*
ਆਪਣੀ ਮੈਂ ਨੂੰ ਮਾਰਕੇ ਦੱਬਣਾ ਪੈਂਦਾ ਏ
ਹੱਸ ਕੇ ਦੁੱਖ ਦਾ ਟੁੱਕਰ ਚੱਬਣਾ ਪੈਂਦਾ ਏ
ਫੇਰ ਗਵਾਚ ਨਾ ਜਾਵਾਂ ਇਹ ਸਮਝਾਵਣ ਲਈ
ਰੋਜ਼ ਈ ਆਪਣੇ ਆਪ ਨੂੰ ਲੱਭਣਾ ਪੈਂਦਾ ਏ
ਕਿੱਡੀ ਭੈੜੀ ਗੱਲ ਏ ਉੱਚਿਆਂ ਹੋਵਣ ਲਈ
ਅੱਡੀਆਂ ਚੁੱਕ ਚੁੱਕ ਓਸ ਨਾਲ ਫੱਬਣਾ ਪੈਂਦਾ ਏ
ਹੋਰ ਕਿਸੇ ਨਾਲ ਤਾਕਤ ਨਈਂ ਜੋ ਲੜਨੇ ਦੀ
ਗੱਲ ਗੱਲ ਉੱਤੇ ਲੜਨਾ ਰੱਬ ਨਾ ਪੈਂਦਾ ਏ
ਘੱਟ ਤੋਂ ਘੱਟ ਵੀ ਚੰਗੇ ਸ਼ਿਅਰ ਨੂੰ ਸੋਚਣ ਲਈ
ਇਕ ਮਿਸਰੇ ਤੇ ਦੋ ਦਿਨ ਯੱਬਣਾ ਪੈਂਦਾ ਏ
ਦੂਜਾ ਨਾਂ ਏ ‘ਬੁਸ਼ਰਾ ਨਾਜ਼' ਮੁਹੱਬਤ ਦਾ
'ਬੁਸ਼ਰਾ ਨਾਜ਼' ਨੂੰ ਦਿਲ ਨਾਲ ਲੱਭਣਾ ਪੈਂਦਾ ਏ