

*
ਜੇ ਮੈਂ ਓਹਦੀ ਕੱਖ ਨੀ ਲੱਗਦੀ
ਫਿਰ ਕਿਉਂ ਮੇਰੀ ਅੱਖ ਨੀ ਲੱਗਦੀ
ਗਲ਼ ਨਾਲ ਐਵੇਂ ਲਾ ਕੇ ਰੱਖੀਂ
ਜਿਵੇਂ ਗਲ਼ ਨਾਲ ਰੱਖ ਨੀ ਲੱਗਦੀ
ਜਿੰਨੀ ਮਰਜ਼ੀ ਮਿਰਚ ਏ ਤਿੱਖੀ
ਮੇਰੇ ਹੱਥੋਂ ਚੱਖ ਨੀ ਲੱਗਦੀ
ਕਿੰਨੀ ਚੰਦਰੀ ਯਾਦ ਏ ਓਹਦੀ
ਵੱਖ ਹੋ ਕੇ ਵੀ ਵੱਖ ਨੀ ਲੱਗਦੀ
ਵਾਹ ਲਾ ਛੱਡ ਤੂੰ ਭਾਵੇਂ ‘ਬੁਸ਼ਰਾ’
ਬੇਸ਼ਰਮਾਂ ਨੂੰ ਲੱਖ ਨੀ ਲੱਗਦੀ