Back ArrowLogo
Info
Profile

*

ਰਾਹ ਹਮਵਾਰ ਵੀ ਹੋ ਸਕਦੀ ਏ

ਰੂਹ ਸਰਸ਼ਾਰ ਵੀ ਹੋ ਸਕਦੀ ਏ

 

ਵਿਛੜਨ ਵਾਲੇ ਮਸਲੇ ਉੱਤੇ

ਸੋਚ ਵਿਚਾਰ ਵੀ ਹੋ ਸਕਦੀ ਏ

 

ਮੈਨੂੰ ਤੇਰੇ ਨਾਲ ਮੁਹੱਬਤ

ਦੂਜੀ ਵਾਰ ਵੀ ਹੋ ਸਕਦੀ ਏ

 

ਹੋਰ ਕਿਸੇ ਸਰਕਾਰ ਦੇ ਕਬਜ਼ੇ

ਵਿਚ ਸਰਕਾਰ ਵੀ ਹੋ ਸਕਦੀ ਏ

 

ਸਿੱਧੀ ਸਾਦੀ ਲੱਗਣ ਵਾਲੀ

ਪੁਰਇਸਰਾਰ ਵੀ ਹੋ ਸਕਦੀ ਏ

62 / 101
Previous
Next