

*
ਕੱਚ ਦੇ ਸੱਚ ਤੋਂ ਡਰ ਲੱਗਦਾ ਏ
ਪੈਰ ਦੇ ਪੱਚ ਤੋਂ ਡਰ ਲੱਗਦਾ ਏ
ਦੂਰ ਰਹੇ ਉਹ ਸਾਥੋਂ ਜੀਹਨੂੰ
ਇਸ਼ਕ ਦੇ ਮੱਚ ਤੋਂ ਡਰ ਲੱਗਦਾ ਏ
ਸੱਚਾ ਝੂਠ ਪਸੰਦ ਏ ਮੈਨੂੰ
ਝੂਠੇ ਸੱਚ ਤੋਂ ਡਰ ਲੱਗਦਾ ਏ
ਚੰਗੀ ਗੱਲ ਚੰਗੀ ਲੱਗਦੀ ਏ
ਸ਼ਿਅਰ 'ਚ ਖੱਚ ਤੋਂ ਡਰ ਲੱਗਦਾ ਏ
ਓਹਨੂੰ ਵੇਖਕੇ ਦਿਲ ਵਿਚ ਆਈ
ਹਰ ਲਾਲਚ ਤੋਂ ਡਰ ਲੱਗਦਾ ਏ
ਹਿਜਰ ਤੇ ਜਿਹੜੀ ਹੋਈ ਏ 'ਬੁਸ਼ਰਾ’
ਓਸ ਰਿਸਰਚ ਤੋਂ ਡਰ ਲੱਗਦਾ ਏ