*
ਅੱਖ ਨਾਲ਼ ਅੱਖ ਮਿਲਾ ਬੈਠੇ ਆਂ
ਆਪਣਾ ਆਪ ਭੁਲਾ ਬੈਠੇ ਆਂ
ਖੁਸ਼ੀਆਂ ਕਾਗਜ਼ ਉੱਤੇ ਲਿਖਕੇ
ਕਾਗਜ਼ ਨੂੰ ਅੱਗ ਲਾ ਬੈਠੇ ਆਂ
ਬਾਹਰੋਂ ਬੂਹਾ ਕਿਵੇਂ ਖੁੱਲ੍ਹੇ
ਅੰਦਰੋਂ ਕੁੰਡੀ ਲਾ ਬੈਠੇ ਆਂ
ਹੁਣ ਓਹਨੇ ਵੀ ਛੱਡ ਜਾਣਾ ਏ
ਓਹਨੂੰ ਹਾਲ ਸੁਣਾ ਬੈਠੇ ਆਂ
‘ਬੁਸ਼ਰਾ' ਹੁਣ ਤੇ ਬੁੱਲੀਆਂ ਉੱਤੇ
ਚੁੱਪ ਦੇ ਜਿੰਦਰੇ ਲਾ ਬੈਠੇ ਆਂ