

*
ਹਾਸੇ ਨੇ ਤੇ ਹੱਸਦੇ ਕਿਉਂ ਨਈਂ
ਅੱਥਰੂ ਨੇ ਤੇ ਵੱਸਦੇ ਕਿਉਂ ਨਈਂ
ਜੇ ਸਾਹਵਾਂ ਲਈ ਜੇਲ੍ਹ ਏ ਜੁੱਸਾ
ਕੈਦੀ ਕੈਦੋਂ ਨੱਸਦੇ ਕਿਉਂ ਨਈਂ
ਸੱਚੀ ਆਂ ਤੇ ਨਾਲ ਖਲੋਵੋ
ਝੂਠੀ ਆਂ ਤੇ ਦੱਸਦੇ ਕਿਉਂ ਨਈਂ
ਮੇਰੇ ਹਾਲ ਤੇ ਹੱਸਣ ਵਾਲ਼ੇ
ਆਪਣੀ ਸੋਚ ਤੇ ਹੱਸਦੇ ਕਿਉਂ ਨਈਂ
ਦਿਲ ਦਾ ਸ਼ਹਿਰ ਉਜਾੜਣ ਵਾਲ਼ੇ
'ਬੁਸ਼ਰਾ' ਦਿਲ ਵਿਚ ਵੱਸਦੇ ਕਿਉਂ ਨਈਂ