

*
ਅੱਖ ਵਿਚ ਠੀਕਰੀ ਪਹਿਰਾ ਜਾਗੇ
ਦੁੱਖ ਸੌਂਵੇਂ ਤੇ ਸੁਫ਼ਨਾ ਜਾਗੇ
ਇਕੋ ਰਾਤ 'ਚ ਉਮਰ ਗੁਜ਼ਾਰੀ
ਥੋੜਾ ਸੁੱਤੇ ਬਹੁਤਾ ਜਾਗੇ
ਮੈਂ ਨੂੰ ਮੈਂ ਦੀ ਜਾਗ ਲਗਾਵਾਂ
ਮੈਂ ਦਾ ਹੋਂਦ ਹਵਾਲਾ ਜਾਗੇ
ਅੱਖ ਵਿਚ ਓਹਦੀ ਭਲਖ ਦਾ ਸੁਪਨਾ
ਅੱਧਾ ਸੁੱਤਾ ਅੱਧਾ ਜਾਗੇ
ਲੂੰ ਲੂੰ ਸੁਰਤ ਨੇ ਅੱਤ ਮਚਾਈ
ਇਸ਼ਕ ਦਾ ਦੀਵਾ ਜਗਿਆ ਜਾਗੇ
ਹੁਣ ਨਾ ਘੁਖਦੇ ਇਸ਼ਕ ਤ੍ਰਿਵਣ
ਹੁਣ ਨਾ ਕਿਧਰੇ ਚਰਖਾ ਜਾਗੇ