ਸੱਧਰਾਂ ਨੂੰ ਨੀਂਦਰ ਪੈ ਜਾਵੇ
ਜਾਂ ਕੋਈ ਦਰਦ ਅਵੱਲਾ ਜਾਗੇ
ਸੁਫ਼ਨਾ ਮੌਤ ਵਿਆਹਵਣ ਆਇਆ
ਹੱਥ ਵਿਚ ਜ਼ਹਿਰ ਪਿਆਲਾ ਜਾਗੇ
ਦਿਲ ਦੀ ਨੁੱਕਰ ਵਾਲ਼ੇ ਘਰ ਦਾ
ਸਾਰੀ ਰਾਤ ਬਨੇਰਾ ਜਾਗੇ
ਹੋ ਸਕਦਾ ਏ ‘ਬੁਸ਼ਰਾ’ ਕੱਲ੍ਹ ਨੂੰ
ਮੇਰੀ ਥਾਂ ਕੋਈ ਦੂਜਾ ਜਾਗੇ