Back ArrowLogo
Info
Profile

*

ਬੇਬੱਸ ਦਾਨਿਸ਼ਮੰਦੀ ਏ

ਖਾਬਾਂ 'ਤੇ ਪਾਬੰਦੀ ਏ

 

ਇਸ ਦੁਨੀਆਂ ਵਿਚ ਮਾੜੇ ਏ

ਹਾਲਤ ਬਹੁਤੀ ਮੰਦੀ ਏ

 

ਚੰਗਾ ਕਿਸਰਾਂ ਸੋਚੇਗੀ

ਜੋ ਜ਼ਹਿਨੀਅਤ ਗੰਦੀ ਏ

 

ਭੈੜਾ ਹਾਲ ਬਜ਼ੁਰਗੀ ਦਾ

ਦੋ ਨੰਬਰ ਫਰਜ਼ੰਦੀ ਏ

 

ਮਾਰੇ ਪਸਤੀ ਭੁੱਖਾਂ ਦੀ

ਖਾਬ ਖਿਆਲ ਬੁਲੰਦੀ ਏ

 

ਜ਼ੁਲਮ ਵਧੇ ਤੇ ਕੀੜੀ ਵੀ

ਅੱਕ ਕੇ ਵੱਢਦੀ ਦੰਦੀ ਏ

71 / 101
Previous
Next