*
ਉੱਚਿਆਂ ਹੋਵਣ ਖ਼ਾਤਰ ਦਾਰ ਜ਼ਰੂਰੀ ਏ
ਦਾਰ 'ਤੇ ਅੱਪੜਨ ਲਈ ਇਨਕਾਰ ਜ਼ਰੂਰੀ ਏ
ਪਿਆਰ ਮੁਹੱਬਤ ਰੱਖਣਾ ਜੇ ਇਹ ਦੁਨੀਆਂ ਵਿਚ
ਹਰ ਬਸਤੀ ਵਿਚ ਇਕ ਫ਼ਨਕਾਰ ਜ਼ਰੂਰੀ ਏ
ਚੰਗਾ ਸ਼ਾਇਰ ਹੋਣਾ ਕਾਫ਼ੀ ਨਈਂ ਹੁੰਦਾ
ਚੰਗਿਆਂ ਹੋਵਣ ਲਈ ਕਿਰਦਾਰ ਜ਼ਰੂਰੀ ਏ
ਓਹਨੂੰ ਓਹਦੇ ਵਾਅਦੇ ਵਾਪਸ ਕਰਨੇ ਨੇ
ਇਸ ਲਈ ਵੀ ਮਿਲਣਾ ਇਕ ਵਾਰ ਜ਼ਰੂਰੀ ਏ
ਜੀਹਦੇ ਵੇਖਿਆਂ ‘ਬੁਸ਼ਰਾ' ਸਾਹਵਾਂ ਰੁਕ ਜਾਵਣ
ਅੱਖਾਂ ਸਾਹਮਣੇ ਓਹ ਸ਼ਾਹਕਾਰ ਜ਼ਰੂਰੀ ਏ