Back ArrowLogo
Info
Profile

*

ਸੋਚ ਨਾ ਸੋਚਾਂ ਹੋਰ ਵੇ ਸੱਜਣਾ

ਗੱਲ ਨੂੰ ਅੱਗੇ ਟੋਰ ਵੇ ਸੱਜਣਾ

 

ਸੱਧਰਾਂ ਦੇ ਸਾਹ ਮੁੱਕਦੇ ਜਾਵਣ

ਦਿਲ ਹੋਇਆ ਏ ਗੋਰ ਵੇ ਸੱਜਣਾ

 

ਨੈਣ ਮਿਲਾ ਕੇ ਕਿਉਂ ਸੰਗਨਾ ਏ

ਜੇ ਨਈਂ ਦਿਲ ਵਿਚ ਚੋਰ ਵੇ ਸੱਜਣਾ

 

ਕਸਮੇਂ ਮੈਨੂੰ ਆਸ਼ਕ ਲੱਗਦੇ

ਤੇਰੀ ਟੋਰ ਦੇ ਮੋਰ ਵੇ ਸੱਜਣਾ

 

ਜਾਨ ਮੇਰੀ ਕਲੀਆਂ ਤੋਂ ਕੋਮਲ

ਤੂੰ ਬੇਦਰਦ ਕਠੋਰ ਵੇ ਸੱਜਣਾ

 

ਤੇਰੇ ਹੱਥ ਮੁਹਾਰ ਏ ਮੇਰੀ

ਕੀ ਏ ਮੇਰਾ ਜ਼ੋਰ ਵੇ ਸੱਜਣਾ

 

'ਬੁਸ਼ਰਾ' ਬੇਲੇ ਕੋਇਲ ਕੂਕੇ

ਅੰਦਰ ਮੱਚਿਆ ਸ਼ੋਰ ਵੇ ਸੱਜਣਾ

73 / 101
Previous
Next