

*
ਸਾਹ ਸਾਹ ਹਿਜਰ ਹੰਢਾਇਆ ਜਾਂਦਾ
ਔਖਾ ਵਸਲ ਕਮਾਇਆ ਜਾਂਦਾ
ਰੋਟੀ ਪੀਤੀ ਜਾ ਨਈਂ ਸਕਦੀ
ਪਾਣੀ ਨੂੰ ਨਈਂ ਖਾਇਆ ਜਾਂਦਾ
ਤੂੰ ਮੈਨੂੰ ਅਪਣਾ ਲੈਣਾ ਸੀ
ਜੇਕਰ ਦੁੱਖ ਅਪਣਾਇਆ ਜਾਂਦਾ
ਖੁਦ ਨੂੰ ਮੈਂ ਸਮਝਾਇਆ ਇਕ ਦਿਨ
ਕਿਸ ਕਿਸ ਨੂੰ ਸਮਝਾਇਆ ਜਾਂਦਾ
ਇਹ ਵੀ ਅੱਜ ਕੱਲ੍ਹ ਝੂਠ ਏ ਬੰਦਾ
ਮੋਇਆ ਨਈਂ ਦਫ਼ਨਾਇਆ ਜਾਂਦਾ
ਜਿੰਨ੍ਹਾ ਨੂੰ ਤਰਸਾਇਆ ਰੱਬਾ
ਏਨਾ ਨਈਂ ਤਰਸਾਇਆ ਜਾਂਦਾ
ਹੁਣ ਤੇ ਵੇਖਣ ਜੋਗਾ ਹੋਇਆ
ਹੁਣ ਨਈਂ ਹਾਲ ਸੁਣਾਇਆ ਜਾਂਦਾ
‘ਬੁਸ਼ਰਾ’ ਕੁਲ ਹਯਾਤੀ ਸੁੱਖ ਨੂੰ
ਗਲ਼ ਦੇ ਨਾਲ ਨਈਂ ਲਾਇਆ ਜਾਂਦਾ