*
ਇਕ ਬੂਹਾ ਜੇ ਬੰਦ ਹੋ ਜਾਵੇ
ਦੂਜਾ ਬੂਹਾ ਖੁੱਲ੍ਹ ਜਾਂਦਾ ਏ
ਸੱਚ ਕਹਿੰਦੇ ਨੇ ਲੋਕ ਸਿਆਣੇ
ਬੰਦਾ ਪਿਆਰ 'ਚ ਰੁਲ਼ ਜਾਂਦਾ ਏ
ਤੇਰੇ ਹੁੰਦਿਆਂ ਹੋਇਆਂ ਸਾਡੀ
ਅੱਖ 'ਚੋਂ ਅੱਥਰੂ ਡੁੱਲ੍ਹ ਜਾਂਦਾ ਏ
ਹਰ ਗੱਲ ਚੇਤੇ ਰੱਖਣ ਵਾਲ਼ਾ
ਸਾਨੂੰ ਕਿਵੇਂ ਭੁੱਲ ਜਾਂਦਾ ਏ