

*
ਜੇ ਓਹ ਮੈਥੋਂ ਸੰਗਦਾ ਏ
ਛੱਲੇ ਕਾਹਨੂੰ ਮੰਗਦਾ ਏ
ਰੰਗਪੁਰੀਆਂ ਨੂੰ ਖ਼ਬਰ ਦਿਓ
ਤਖ਼ਤ ਹਜ਼ਾਰਾ ਝੰਗ ਦਾ ਏ
ਉੱਚਾ ਵੇਖਣ ਵਾਲ਼ਾ ਹੁਣ
ਨੀਵੀਂ ਪਾ ਕੇ ਲੰਘਦਾ ਏ
ਜ਼ਹਿਰ ਏ ਬੰਦੇ ਬੰਦੇ ਵਿਚ
ਮਸਲਾ ਭੁੱਖ ਤੇ ਨੰਗ ਦਾ ਏ
ਤੇ ਹੁਣ ਹਰਿਆਲੀ ਫੁੱਟੇਗੀ
ਬੱਦਲ਼ ਸਾਵੇ ਰੰਗ ਦਾ ਏ
ਪਿਆਰ ਤੇ ਓਹਨੂੰ ਹੈ 'ਬੁਸ਼ਰਾ’
ਬਸ ਉਹ ਕਹਿਣ ਤੋਂ ਸੰਗਦਾ ਏ