

*
ਧੁੱਪ ਰਹਿੰਦੀ ਏ ਛਾਂ ਨਈਂ ਹੁੰਦੀ
ਜੀਹਦੇ ਸਿਰ ਤੇ ਮਾਂ ਨਈਂ ਹੁੰਦੀ
ਆਣਾ ਜਾਣਾ ਲੱਗਾ ਰਹਿੰਦਾ
ਧਰਤੀ ਕਿੰਝ ਸਰਾਂ ਨਈਂ ਹੁੰਦੀ
ਸ਼ਹਿਰ 'ਚ ਘਾਰ ਦੁਕਾਨਾ ਲੱਖਾਂ
ਬਸ ਨੱਪਣ ਲਈ ਥਾਂ ਨਈਂ ਹੁੰਦੀ
ਫੂਕਣਾ ਓਹਦਾ ਵੱਡਾ ਵਿਹੜਾ
ਜੀਹਦੇ ਦਿਲ ਵਿਚ ਥਾਂ ਨਈਂ ਹੁੰਦੀ
'ਬੁਸ਼ਰਾ' ਦਿਲ ਨੂੰ ਚੈਨ ਨਈਂ ਆਉਣਾ
ਜੇ ਸੱਜਣਾ ਤੋਂ ਹਾਂ ਨਈਂ ਹੁੰਦੀ