Back ArrowLogo
Info
Profile

*

ਰੱਬ ਦਾ ਨਾਂ ਮੁਹੱਬਤ ਏ

ਮੈਨੂੰ ਤਾਂ ਮੁਹੱਬਤ ਏ

 

ਹੋਵਣ ਏ ਅਣਹੋਣੀ ਦਾ

ਚਿੱਟਾ ਕਾਂ ਮੁਹੱਬਤ ਏ

 

ਡਰ ਨਫ਼ਰਤ ਦੀ ਪੌੜੀ ਏ

ਕਹਿ ਦੇ ਹਾਂ ਮੁਹੱਬਤ ਏ

 

ਜੀਵਨ ਧੁੱਪ ਕੜਾਕੇ ਦੀ

ਧੁੱਪੇ ਛਾਂ ਮੁਹੱਬਤ ਏ

 

ਅੱਖਾਂ ਤੇ ਐਤਬਾਰ ਨਈਂ

ਕਸਮਾਂ ਖਾਂ ਮੁਹੱਬਤ ਏ

 

'ਬੁਸ਼ਰਾ ਨਾਜ਼' ਨੇ ਲਿਖਿਆ ਏ

ਮੇਰੀ ਮਾਂ ਮੁਹੱਬਤ ਏ

80 / 101
Previous
Next