

*
ਕੱਲ੍ਹ ਕੀਹਨੇ ਵੇਖੀ ਅੱਜ ਨਾ ਜਾਈਏ
ਆਪਣੇ ਆਪ ਤੋਂ ਭੱਜ ਨਾ ਜਾਈਏ
ਤੇਰੇ ਹੁੰਦਿਆਂ ਅੱਲ੍ਹਾ ਸਾਂਈਆਂ
ਭੁੱਖੇ ਰਹਿ ਰਹਿ ਰੱਜ ਨਾ ਜਾਈਏ
ਇਕ ਦੂਜੇ ਦੇ ਹੱਥਾਂ ਵਿਚੋਂ'
ਭੁੰਜੇ ਡਿੱਗਕੇ ਭੱਜ ਨਾ ਜਾਈਏ
ਮਿੱਟੀ ਉੱਤੇ ਮਿੱਟੀ ਮਲਕੇ
ਸਭ ਤੋਂ ਸੋਹਣਾ ਸੱਜ ਨਾ ਜਾਈਏ
ਚੁੱਪ ਚਪੀਤੇ ਸੁਫ਼ਨੇ ‘ਬੁਸ਼ਰਾ'
ਲਿਖਦੇ ਲਿਖਦੇ ਗੱਜ ਨਾ ਜਾਈਏ