

*
ਅੱਖਾਂ ਵਿਚੋਂ ਪ੍ਰੀਤ ਦਾ ਪਾਣੀ ਮੁੱਕ ਨਾ ਜਾਵੇ
ਸੱਜਣਆਪੇ ਦਾ ਸਾਵਾ ਬੂਟਾ ਸੁੱਕ ਨਾ ਜਾਵੇ
ਇੰਝ ਹੀ ਆਂਦੇ ਜਾਂਦੇ ਮਿਲਦੇ ਗਿਲਦੇ ਰਹੀਏ
ਰੱਥ ਮੁਹੱਬਤ ਵਾਲਾ ਕਿਧਰੇ ਰੁਕ ਨਾ ਜਾਵੇ
ਨਫ਼ਰਤ ਮਾਰ ਮੁਕਾਣੀ ਏ ਤੇ ਚੇਤੇ ਰੱਖਣਾ
ਸੱਚ ਦਾ ਸ਼ਮਲਾ ਜ਼ੁਲਮ ਦੇ ਅੱਗੇ ਝੁਕ ਨਾ ਜਾਵੇ
ਸਾਹਮਣੇ ਵਗਦੀ ਨਹਿਰ ਫਰਾਤ ਨੂੰ ਕੀ ਕਰਨਾ ਏ
ਪਿਆਸਿਆਂ ਤੀਕ ਜੇ ਪਾਣੀ ਦਾ ਇਕ ਬੁੱਕ ਨਾ ਜਾਵੇ
ਪਿਆਰ ਮੁਹੱਬਤਾਂ ਅੰਦਰ ਜਿਹੜਾ ਵਿੱਥਾਂ ਪਾਵੇ
'ਬੁਸ਼ਰਾ' ਇੰਝ ਦਾ ਵੈਰੀ ਕਿਧਰੇ ਮੁੱਕ ਨਾ ਜਾਵੇ