*
ਜਿੰਨਾ ਮਰਜ਼ੀ ਚੀਕ ਵੇ ਮਾਹੀ
ਕੁਝ ਨਈਂ ਹੋਣਾ ਠੀਕ ਵੇ ਮਾਹੀ
ਘਰ ਦੇ ਨਾਂ ਨੂੰ ਪਹਿਰੇਦਾਰਾਂ
ਲਾ ਛੱਡੀ ਏ ਲੀਕ ਵੇ ਮਾਹੀ
ਮੇਰੀਆਂ ਅੱਖਾਂ ਦੇ ਵੱਲ ਤੱਕੇ
ਮੇਰੇ ਹੱਥ ਦੀ ਲੀਕ ਵੇ ਮਾਹੀ
ਅੱਜ ਤੱਕ ਮੈਂ ਤੇ ਐਹੋ ਸਮਝੀ
ਹਰ ਰਿਸ਼ਤਾ ਕੰਮ ਤੀਕ ਵੇ ਮਾਹੀ
ਜੀਅ ਕਰਦਾ ਏ ਅੱਜ ਤੋਂ ‘ਬੁਸ਼ਰਾ’
ਫੇਰ ਆਖਾਂ ਬਾਰੀਕ ਵੇ ਮਾਹੀ