Back ArrowLogo
Info
Profile

*

ਦੁੱਖ ਦੀ ਸਾਲ 'ਚ ਸਾਰੇ ਮੌਸਮ ਆਉਂਦੇ ਨੇ

ਉਂਝ ਤੇ ਸਾਲ 'ਚ ਸਾਰੇ ਮੌਸਮ ਆਉਂਦੇ ਨੇ

 

ਦਿਲ ਵੀ ਆਖਰ ਉਹਦੀ ਚਾਲ 'ਚ ਆਇਆ ਏ

ਜੀਹਦੀ ਚਾਲ 'ਚ ਸਾਰੇ ਮੌਸਮ ਆਉਂਦੇ ਨੇ

 

ਮੈਂ 'ਕੱਲੀ ਨਈਂ ਆਉਂਦੀ ਏਹ ਗੱਲ ਪੱਕੀ ਏ

ਉਹਦੀ ਭਾਲ਼ 'ਚ ਸਾਰੇ ਮੌਸਮ ਆਉਂਦੇ ਨੇ

 

ਆਜਾ ਸੱਜਣਾ ਰੱਜ ਧਮਾਲਾਂ ਪਾਉਨੇ ਆਂ

ਇਸ਼ਕ ਧਮਾਲ 'ਚ ਸਾਰੇ ਮੌਸਮ ਆਉਂਦੇ ਨੇ

 

'ਬੁਸ਼ਰਾ' ਜਿਸ ਖ਼ਿਆਲ ਨੇ ਝੱਲੀ ਕੀਤੀ ਏ

ਉਸ ਖ਼ਿਆਲ 'ਚ ਸਾਰੇ ਮੌਸਮ ਆਉਂਦੇ ਨੇ

87 / 101
Previous
Next