

*
ਭੜਕਣ ਵਾਲ਼ੀ ਗੱਲ ਤੇ ਨਈਂ ਸੀ
ਅੱਗ ਮਸਲੇ ਦਾ ਹੱਲ ਤੇ ਨਈਂ ਸੀ
ਪਹਿਲਾਂ ਵੀ ਕਦ ਖੁਸ਼ ਸੀ ਜਿੰਦੜੀ
ਪਰ ਏਨੀ ਬੇ-ਅਕਲ ਤੇ ਨਈਂ ਸੀ
ਅੱਜ ਫੇਰ ਜਲ ਥਲ ਹੋਇਆ ਏ ਦਿਲ
ਅੱਖੀਆਂ ਵਿਚ ਬੱਦਲ ਤੇ ਨਈਂ ਸੀ
ਇਹ ਕੀ... ਉਹਦੇ ਆਉਣ ਤੋਂ ਪਹਿਲਾਂ
ਸ਼ਾਖਾਂ ਤੇ ਫੁੱਲ ਫੁੱਲ ਤੇ ਨਈਂ ਸੀ
ਭਾਵੇਂ ਸਮੇਂ ਤੋਂ ਪਿੱਛੇ ਸਾਂ ਪਰ
ਐਸਰਾਂ ਚੱਲ ਸੋ ਚੱਲ ਤੇ ਨਈਂ ਸੀ
ਤਾਂਹੀਓ ਮੌਤ ਸੁਖਾਲ਼ੀ ਜਾਪੀ
ਸਾਨੂੰ ਜੀਣ ਦਾ ਵੱਲ ਤੇ ਨਈਂ ਸੀ