

*
ਚੰਗਾ ਹੋਇਆ ਭੁੱਲ ਗਏ ਸਾਰੇ
ਖੁੱਲ੍ਹਦੇ ਖੁੱਲ੍ਹਦੇ ਖੁੱਲ੍ਹ ਗਏ ਸਾਰੇ
ਸੱਚ ਨੂੰ ਝੂਠ ਬਣਾਵਣ ਦੇ ਲਈ
ਵੇਖ ! ਕਮੀਨੇ ਤੁੱਲ ਗਏ ਸਾਰੇ
ਸੱਜਣਾ ਦੇ ਅਹਿਸਾਨ ਕੀ ਦੱਸਾਂ
ਅੱਥਰੂ ਬਣਕੇ ਡੁੱਲ ਗਏ ਸਾਰੇ
ਮਿਰਜ਼ੇ ਮਜਨੂੰ ਰਾਂਝੇ ਵਰਗੇ
ਨੂਨ ਨਗੱਲੇ ਰੁਲ਼ ਗਏ ਸਾਰੇ
ਮਾੜਿਆਂ ਦਾ ਹੱਕ ਖਾ ਖਾ ਤਗੜੇ
ਵਾਂਗ ਭਕਾਨੇ ਫੁੱਲ ਗਏ ਸਾਰੇ
ਗਰਜ਼ਾਂ ਦੇ ਪਾਣੀ ਵਿਚ 'ਬੁਸ਼ਰਾ'
ਪਿਆਰ ਦੇ ਜਜ਼ਬੇ ਘੁਲ਼ ਗਏ ਸਾਰੇ