

*
ਲੱਗਦਾ ਏ ਹੁਣ ਐਸਰਾਂ ਸੱਚ ਦੀ ਰੀਤ ਨਿਭਾਉਣੀ ਪੈਣੀ ਏ
ਗਜਰੇ ਵਾਲ਼ੀਆਂ ਬਾਹਵਾਂ ਨੂੰ ਤਲਵਾਰ ਉਠਾਣੀ ਪੈਣੀ ਏ
ਅੱਗ ਨੇ ਸਾੜਨ ਲੱਗਿਆਂ ਓਹਦਾ ਘਰ ਵੀ ਨਹੀਂਓ ਛੱਡਣਾ
ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਣੀ ਪੈਣੀ ਏ
ਬਾਗ਼ ਉਜਾੜਨ ਵਾਲ਼ਿਆ ਦਾ ਜੇ ਲੋਕਾਂ ਰਾਹ ਨਾ ਡੱਕਿਆ ਤੇ
ਕੰਧਾਂ ਉੱਤੇ ਰੁੱਖਾਂ ਦੀ ਤਸਵੀਰ ਬਨਾਣੀ ਪੈਣੀ ਏ
ਮੂੰਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀਂ ਤੂੰ
ਸਿਰ ਭਾਵੇਂ ਲਹਿ ਜਾਵੇ ਹੁਣ ਤੇ ਗੱਲ ਵਿਹਾਣੀ ਪੈਣੀ ਏਂ
ਨਫ਼ਰਤ ਦੇ ਮਾਹੌਲ 'ਚ 'ਬੁਸ਼ਰਾ' ਸਾਥੋਂ ਰਹਿ ਨਈਂ ਹੁੰਦਾ ਹੁਣ
ਸਾਨੂੰ ਹੁਣ ਇਕ ਪਿਆਰ ਦੀ ਬਸਤੀ ਆਪ ਵਸਾਣੀ ਪੈਣੀ ਏ