Back ArrowLogo
Info
Profile

*

ਇਕ ਹੁੰਦਾ ਸੀ ਰੁੱਖ ਨੀ ਮਾਏ

ਅੱਬਾ ਘਰ ਦਾ ਸੁੱਖ ਨੀ ਮਾਏ

 

ਸਾਨੂੰ ਜੰਨਤ ਭੁੱਲ ਜਾਂਦੀ ਏ

ਵੇਖਕੇ ਤੇਰਾ ਮੁੱਖ ਨੀ ਮਾਏ

 

ਭੁੱਖ ਦੇ ਹੱਥੋਂ ਮਰਦੇ ਪਏ ਆਂ

ਕਿਉਂ ਨਈਂ ਮਰਦੀ ਭੁੱਖ ਨੀ ਮਾਏ

 

ਅੰਦਰੋਂ-ਅੰਦਰੀ ਖਾ ਜਾਵੇਗਾ

ਧੀ ਬੈਠੀ ਦਾ ਦੁੱਖ ਨੀ ਮਾਏ

 

ਕੁਝ ਵੀ ਸਾਵਾ ਰਹਿਣ ਨਾ ਦੇਵੇ

ਇਸ਼ਕ ਰੜ੍ਹੇ ਦਾ ਰੁੱਖ ਨੀ ਮਾਏ

91 / 101
Previous
Next