

*
ਹੁਣ ਜੇ ਧੋਖਾ ਨਈਂ ਮਿਲਿਆ
ਓਹਨੂੰ ਮੌਕਾ ਨਈਂ ਮਿਲਿਆ
ਚੂਰੀ ਮੋੜ ਲਿਆਈ ਆਂ
ਬੇਲੇ ਰਾਂਝਾ ਨਈਂ ਮਿਲਿਆ
ਸੋਚ ਸਮੁੰਦਰਾਂ ਵਰਗੀ ਸੀ
ਮੈਨੂੰ ਰਸਤਾ ਨਈਂ ਮਿਲਿਆ
ਸੁਫ਼ਨੇ ਸੁਫ਼ਨਾ ਹੋ ਗਏ ਨੇ
ਮਾਹੀ ਆਇਆ ਨਈਂ ਮਿਲਿਆ
ਮੈਂ' ਵੀ ਬਾਂਦੀ ਬਣ ਜਾਂਦੀ
ਕੋਈ ਆਕਾ ਨਈਂ ਮਿਲਿਆ।
ਸੂਰਜ ਬਣਿਆ ਬੈਠਾ ਏ
ਜੀਹਨੂੰ ਦੀਵਾ ਨਈਂ ਮਿਲਿਆ
ਜੀਹਦੀ ਆਸ ਤੇ ਜੀਂਦੇ ਸਾਂ
ਉਹ ਵੀ 'ਬੁਸ਼ਰਾ' ਨਈਂ ਮਿਲਿਆ