*
ਅਸੀਂ ਸੂਰਮੇ ਜੰਮਣ ਵਾਲ਼ੀਆਂ
ਸਾਡੀ ਜਗ ਵਿਚ ਵੱਖਰੀ ਥਾਂ
ਅਸੀਂ ਸਿਰ ਤੇ ਧੁੱਪਾਂ ਝੱਲੀਏ
ਤੇ ਜਗ ਨੂੰ ਵੰਡੀਏ ਛਾਂ
ਸਾਡੇ ਦਮ ਨਾਲ ਬੇਲੇ ਸੱਜਦੇ
ਸਾਡੇ ਦਮ ਨਾਲ ਸ਼ਹਿਰ ਗਰਾਂ
ਅਸੀਂ ਕੁੱਛੜ ਨਸਲਾਂ ਪਾਲ਼ੀਏ
ਸਾਨੂੰ ਦੁਨੀਆਂ ਆਖਦੀ ਮਾਂ
ਅਸੀਂ ਰਹਿਮਤ ਬਣਕੇ ਵੱਸੀਆਂ
ਅਤੇ ਔਰਤ ਸਾਡਾ ਨਾਂ