

*
ਚੁੱਪ ਕਰ ਗਈ ਆਂ ਕਹਿਣਾ ਕੀ ਏ
ਬੋਲ ਪਈ ਤੇ ਰਹਿਣਾ ਕੀ ਏ
'ਨੇਰੀ ਨੂੰ ਵੀ ਸ਼ਰਮ ਨਾ ਆਈ
ਢਹੀ ਕੰਧ ਦਾ ਢਹਿਣਾ ਕੀ ਏ
ਲੇਖ ਹੀ ਜਦ ਦੇ ਪਾਏ ਨਾ ਮਾਪੇ
ਦਾਜ ਵਰੀ ਤੇ ਗਹਿਣਾ ਕੀ ਏ
ਜਿੰਨ੍ਹੇ ਸਾਨੂੰ ਦੁੱਖ ਦਿੱਤੇ ਨੇ
ਸਾਡਾ ਦੁੱਖ ਓਸ ਸਹਿਣਾ ਕੀ ਏ
ਦੁਨੀਆਂਦਾਰ ਤੇ ਤੂੰ ਵੀ ਘੱਟ ਨਈਂ
ਅਸੀਂ ਜੇ ਹੋ ਗਏ ਮਿਹਣਾ ਕੀ ਏ
ਰਾਹ ਤੇ ਓਹਦਾ ਡੱਕ ਬੈਠੀ ਆਂ
ਸਮਝ ਨਈਂ ਆਉਂਦੀ ਕਹਿਣਾ ਕੀ ਏ
ਵਾਅਵਾਂ ਦੇ ਅਸਵਾਰ ਨੇ ਬੁਸ਼ਰਾ
ਕੋਲ਼ ਕਿਸੇ ਦੇ ਬਹਿਣਾ ਕੀ ਏ