Back ArrowLogo
Info
Profile

*

ਕਿਸੇ ਤੋਂ ਜਾਨ ਵਾਰਨ ਦੀ ਹਮਾਕਤ ਕੌਣ ਕਰਦਾ ਏ

ਇਹ ਸਭ ਗਰਜ਼ਾ ਦੇ ਚੱਕਰ ਨੇ ਮੁਹੱਬਤ ਕੌਣ ਕਰਦਾ ਏ

 

ਸਭ ਇਹਦੀ ਮਾਲਕੀ ਚਾਹੁੰਦੇ ਨੇ ਦਿਲ ਮੁੱਠੀ 'ਚ ਨਈਂ ਕਰਦੇ

ਮੁਹੱਬਤ ਨਾਲ ਦਿਲ ਉੱਤੇ ਹਕੂਮਤ ਕੌਣ ਕਰਦਾ ਏ

 

ਇਹ ਆਪਣੀ ਬੇਵੱਸੀ ਦਾ ਰੋਣਾ ਰੋਵਣ ਵਾਲਿਓ ਦੱਸੋ

ਬੰਦਾ ਨਾਇਬ ਏ ਜੇ ਰੱਬ ਦਾ ਨਿਆਬਤ ਕੌਣ ਕਰਦਾ ਏ

 

ਕਿਸੇ ਚੌਧਰ ਕਿਸੇ ਕੰਮੀ ਨੇ ਏਨਾ ਸੋਚਿਆ ਈ ਨਈਂ

ਮਹਾਸਲ ਕੌਣ ਲੈ ਉੱਡਦਾ ਤੇ ਮਿਹਨਤ ਕੌਣ ਕਰਦਾ ਏ

 

ਕਿਸੇ ਦਰਵੇਸ਼ ਜਾਂ ਸੱਚੇ ਲਿਖਾਰੀ ਤੋਂ ਕਦੀ ਪੁੱਛੀ

ਸਮੇਂ ਦੇ ਜਬਰ ਤੋਂ 'ਬੁਸ਼ਰਾ' ਬਗਾਵਤ ਕੌਣ ਕਰਦਾ ਏ

96 / 101
Previous
Next