*
ਏਨਾ ਚੰਗਾ ਨਾ ਲੱਗ ਮੈਨੂੰ
ਮੈਂ ਅੱਗ ਵੇਖਾਂ ਜਾਂ ਅੱਗ ਮੈਨੂੰ
ਮੈਂ ਕਰਨੀ ਆਂ ਸੱਚੀਆਂ ਗੱਲਾਂ
ਭੈੜਾ ਕਹਿੰਦਾ ਇਹ ਜੱਗ ਮੈਨੂੰ
ਇਸ਼ਕ ਵੀ ਨੀਵੀਂ ਪਾ ਕੇ ਟੁਰਿਆ
ਠੱਗਣ ਆਇਆ ਸੀ ਠੱਗ ਮੈਨੂੰ
ਓਹਨੇ ਆਖਰਕਾਰ ਬੁਝਾਇਆ
ਜੀਹਨੇ ਕੀਤਾ ਜਗ-ਮਗ ਮੈਨੂੰ
'ਬੁਸ਼ਰਾ' ਤੇਰੀਆਂ ਗੱਲਾਂ ਦੱਸਦੀ
ਮੇਰੇ ਦਿਲ ਦੀ ਰਗ ਰਗ ਮੈਨੂੰ